ਡੇਰਾ ਬਾਬਾ ਨਾਨਕ : ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਸਰਹੱਦ ਨਜ਼ਦੀਕ ਵੱਸੇ ਪਿੰਡ ਹਰੂਵਾਲ ਦੇ ਖੇਤਾਂ ‘ਚੋਂ ਪੰਜਾਬ ਪੁਲਿਸ ਵੱਲੋਂ ਦੋ ਪੈਕਟ ਹੈਰੋਇਨ ਬਰਾਮਦ ਕੀਤੀ ਗਈ ਇਥੇ ਦੱਸਣਯੋਗ ਕਿ 2 ਸੰਤਬਰ ਨੂੰ ਇੰਨਕਾਊਂਟਰ ਇਟੈਲੀਜੈਂਸੀ ਅੰਮ੍ਰਿਤਸਰ ਦੀ ਟੀਮ ਵੱਲੋਂ ਇਹ ਖੇਤਰ ਦੇ ਖੇਤਾਂ ਤੋਂ 15 ਪੈਕਟ ਹੈਰੋਇਨ ਬਰਾਮਦ ਕਰ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਸੀ । ਜਾਣਕਾਰੀ ਮੁਤਾਬਕ ਵੀਰਵਾਰ ਦੇਰ ਸਾਮ ਪਿੰਡ ਹਰੂਵਾਲ ਦੇ ਝੋਨੇ ਦੇ ਖੇਤਾਂ ਵਿੱਚੋਂ ਸਰਚ ਅਭਿਆਨ ਦੌਰਾਨ ਖੇਤ ਵਿੱਚੋਂ ਦੋ ਪੈਕਟ ਹੈਰੋਇਨ ਬਰਾਮਦ ਕੀਤੀ। ਇਸ ਮੌਕੇ ਡੀਐਸਪੀ ਮਨਿੰਦਰਪਾਲ ਐਸਐਚਓ ਬਿਕਰਮਜੀਤ ਸਿੰਘ ਡੇਰਾ ਬਾਬਾ ਨਾਨਕ ਸਮੇਤ ਪੁਲਿਸ ਕਰਮਚਾਰੀ ਹਾਜ਼ਰ ਸਨ। ਦੋ ਪੈਕਟ ਹੈਰੋਇਨ ਬਰਾਮਦ ਕਰਨ ਉਪਰੰਤ ਬੀਐਸਐਫ਼ ਦੀ 27 ਬਟਾਲੀਅਨ ਦੇ ਕਮਾਂਡੈਟ ਤੋਂ ਇਲਾਵਾ ਐਨਕਾਊਂਟਰ ਇਟੈਲੀਜੈਂਸੀ ਅੰਮ੍ਰਿਤਸਰ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ। ਇਸ ਸਬੰਧੀ ਡੀਐਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੇ ਗਏ ਸਰਚ ਅਭਿਆਨ ਦੌਰਾਨ ਦੋ ਹੈਰੋਇਨ ਜਿਸ ਦਾ ਵਜਨ ਕਰੀਬ 2 ਕਿਲੋ 100 ਗ੍ਰਾਮ ਦੇ ਕਰੀਬ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ।
ਡੇਰਾ ਬਾਬਾ ਨਾਨਕ ਦੇ ਪਿੰਡ ਹਰੂਵਾਲ ਦੇ ਖੇਤਾਂ ‘ਚੋ ਡਰੋਨ ਰਾਹੀਂ ਭੇਜੀ 2 ਪੈਕਟ ਹੈਰੋਇਨ ਬਰਾਮਦ
