ਚੰਡੀਗੜ੍ਹ : AGTF-ਪੰਜਾਬ ਨੇ SAS ਨਗਰ ਪੁਲਿਸ ਦੇ ਨਾਲ ਸਾਂਝੇ ਆਪ੍ਰੇਸ਼ਨ ‘ਚ ਬੰਬੀਹਾ ਗੈਂਗ ਦੇ 4 ਮੁੱਖ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਭਗੋੜੇ ਵਿਦੇਸ਼ੀ ਗੈਂਗਸਟਰ ਗੌਰਵ ਕੁਮਾਰ ਉਰਫ ਲੱਕੀ ਪਟਿਆਲ ਨਾਲ ਤਾਅੱਲੁਕ ਰੱਖਦੇ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਲੱਕੀ ਪਟਿਆਲ ਨੇ ਫੜੇ ਗਏ ਮੁਲਜ਼ਮਾਂ ਨੂੰ ਪੰਜਾਬ, ਹਰਿਆਣਾ ਚੰਡੀਗੜ੍ਹ ‘ਚ ਖਾਸ ਟਿਕਾਣਿਆਂ ‘ਤੇ ਹਮਲਾ ਕਰਨ ਦਾ ਕੰਮ ਸੌਂਪਿਆ ਸੀ। ਪੁਲਿਸ ਨੇ ਮੁਲਜ਼ਮਾਂ ਕੋਲੋਂ 4 ਪਿਸਤੌਲ ਤੇ 2 ਆਧੁਨਿਕ ਆਟੋਮੈਟਿਕ ਅਤੇ ਅਰਧ-ਆਟੋਮੈਟਿਕ ਵਿਦੇਸ਼ੀ ਪਿਸਤੌਲ (ਬੇਰੇਟਾ ਅਤੇ ਜ਼ਿਗਾਨਾ) ਤੇ 2 ਦੇਸੀ ਬਣੇ ਪਿਸਤੌਲਾਂ ਸਮੇਤ 25 ਜਿੰਦਾ ਕਾਰਤੂਸ ਅਸਲਾ ਬਰਾਮਦ ਕੀਤਾ।
AGTF-ਪੰਜਾਬ ਨੇ SAS ਨਗਰ ਪੁਲਿਸ ਦੇ ਨਾਲ ਸਾਂਝੇ ਆਪ੍ਰੇਸ਼ਨ ‘ਚ ਬੰਬੀਹਾ ਗੈਂਗ ਦੇ ਚਾਰ ਮੁੱਖ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ
