ਚੰਡੀਗੜ੍ਹ,12 ਅਕਤੂਬਰ –ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ ਦੀ ਸੁਣਵਾਈ ਮੁਕੰਮਲ ਹੋ ਗਈ ਹੈ ਤੇ ਜੱਜ ਅਨੂਪ ਚਿਤਕਾਰਾ ਨੇ ਫੈਸਲਾ ਰਿਜ਼ਰਵ ਰੱਖ ਲਿਆ ਹੈ।
ਵਰਨਣਯੋਗ ਹੈ ਕਿ ਕੁਝ ਸਾਲ ਪਹਿਲਾਂ ਖਹਿਰਾ ਖਿਲਾਫ ਫਾਜ਼ਿਲਕਾ ਜ਼ਿਲ੍ਹੇ ਵਿਚ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ ਤੇ ਸੁਪਰੀਮ ਕੋਰਟ ਨੇ ਉਸ ਕੇਸ ਵਿੱਚ ਉਸਨੂੰ ਰਾਹਤ ਦਿਤੀ ਸੀ ਤੇ ਉਸੇ ਕੇਸ ਵਿੱਚ ਉਸਨੂੰ ਮੁੜ ਗਿਰਫਤਾਰ ਕਰ ਲਿਆ ਗਿਆ।ਉਸ ਦਾ ਅੱਜ ਤਕ ਦਾ ਪੁਲੀਸ ਰਿਮਾਂਡ ਹੈ। ਖਹਿਰਾ ਨੇ ਹਾਈਕੋਰਟ ਵਿੱਚ ਹੀ ਆਪਣੀ ਜ਼ਮਾਨਤ ਦੀ ਅਰਜ਼ੀ ਦਿੱਤੀ ਹੋਈ ਹੈ ਤੇ ਉਸ ਤੇ ਵੀ ਜਲਦੀ ਸੁਣਵਾਈ ਹੋਣ ਦੀ ਆਸ ਹੈ।