ਲੁਧਿਆਣਾ – ਸੂਬੇ ਭਰ ਦੇ ਸਰਕਾਰੀ ਸਕੂਲਾਂ ‘ਚ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਦੁਪਹਿਰ ਦੇ ਖਾਣੇ ਦੇ ਰੂਪ ‘ਚ ਮਿਡ-ਡੇਅ-ਮੀਲ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਨੂੰ ਲੈ ਕੇ ਜਦੋਂ ਵੱਖ-ਵੱਖ ਜ਼ਿਲ੍ਹਿਆਂ ‘ਚ ਉੱਚ ਅਧਿਕਾਰੀਆਂ ਨੇ ਦੌਰਾ ਕੀਤਾ ਤਾਂ ਪਾਇਆ ਗਿਆ ਕਿ ਜ਼ਿਆਦਾਤਰ ਸਕੂਲਾਂ ‘ਚ ਮਿਡ-ਡੇਅ-ਮੀਲ ਮੈਨਿਊ ਦੇ ਮੁਤਾਬਕ ਨਹੀਂ ਬਣਾਇਆ ਜਾਂਦਾ।
ਇਸ ‘ਤੇ ਪੰਜਾਬ ਮਿਡ-ਡੇਅ-ਮੀਲ ਸੁਸਾਇਟੀ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ। ਇਸ ਦੇ ਤਹਿਤ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਸਿੱਖਿਆ ਅਤੇ ਐਲੀਮੈਂਟਰੀ ਸਿੱਖਿਆ) ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸਕੂਲਾਂ ‘ਚ ਮਿਡ-ਡੇਅ-ਮੀਲ ਮੈਨਿਊ ਮੁਤਾਬਕ ਬਣਾਉਣਾ ਯਕੀਨੀ ਬਣਾਇਆ ਜਾਵੇ।
ਜੇਕਰ ਕਿਸੇ ਸਕੂਲ ‘ਚ ਮੈਨਿਊ ਮੁਤਾਬਕ ਮਿਡ-ਡੇਅ-ਮੀਲ ਨਹੀਂ ਬਣਾਇਆ ਜਾਂਦਾ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਸਬੰਧਿਤ ਸਕੂਲ ਦੇ ਮੁਖੀ ਅਤੇ ਮਿਡ-ਡੇਅ-ਮੀਲ ਇੰਚਾਰਜ ਦੀ ਹੋਵੇਗੀ।