ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਮਾਨਵ ਸੇਵਾ ਦਿਵਸ’ ‘ਤੇ ਭਾਈ ਘਨੱਈਆ ਜੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਦਿਲੋਂ ਪ੍ਰਣਾਮ ਕੀਤਾ ਗਿਆ ਹੈ। ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਭਾਈ ਘੱਨਈਆ ਜੀ ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸੇਵਕ, ਨਿਮਰਤਾ, ਦਇਆ ਅਤੇ ਤਿਆਗ ਦੀ ਨੇਕ ਰੂਹ ਸਨ।
ਉਨ੍ਹਾਂ ਨੇ ਸਿੱਖ ਇਤਿਹਾਸ ‘ਚ ਸੇਵਾ ਭਾਵਨਾ ਦੀ ਅਲੱਗ ਅਤੇ ਅਨੋਖੀ ਮਿਸਾਲ ਪੈਦਾ ਕੀਤੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭਾਈ ਘੱਨਈਆ ਜੀ ਦੀ ਇਹ ਮਿਸਾਲ ਰਹਿੰਦੀ ਦੁਨੀਆ ਤੱਕ ਦਿਲਾਂ ‘ਚ ਜਿਊਂਦੀ ਰਹੇਗੀ। ਉਨ੍ਹਾਂ ਕਿਹਾ ਕਿ ਅੱਜ ‘ਮਾਨਵ ਸੇਵਾ ਦਿਵਸ’ ਮੌਕੇ ਉਹ ਭਾਈ ਘਨੱਈਆ ਜੀ ਨੂੰ ਦਿਲੋਂ ਪ੍ਰਣਾਮ ਕਰਦੇ ਹਨ।