ਗੁਰਦਾਸਪੁਰ- ਸ੍ਰੀ ਹਰਗੋਬਿੰਦਪੁਰ ਦੇ ਪਿੰਡ ਧੀਰੋਵਾਲ ‘ਚ ਕੱਲ ਸ਼ਾਮ ਬਰਸਾਤੀ ਨਾਲੇ ‘ਚ ਡੁੱਬਣ ਨਾਲ ਦੋ ਬੱਚਿਆਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਹਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਪ੍ਰਸ਼ਾਸਨ ਨੇ ਅੱਜ ਸਵੇਰੇ ਬਰਾਮਦ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਡੀ.ਐੱਸ.ਪੀ ਸ੍ਰੀ ਹਰਗੋਬਿੰਦਪੁਰ ਰਾਜੇਸ਼ ਕੱਕੜ ਨੇ ਦੱਸਿਆ ਕਿ ਸ਼ਾਮ ਨੂੰ 13 ਸਾਲ ਦਿਲਪ੍ਰੀਤ ਅਤੇ 14 ਸਾਲ ਜਸਕਰਨ ਵਾਸੀ ਪਿੰਡ ਧੀਰੋਵਾਲ ਨੇੜੇ ਬਰਸਾਤੀ ਨਾਲੇ ‘ਚ ਪਾਣੀ ਦੇਖਣ ਗਏ। ਇਸੇ ਦੌਰਾਨ ਦੋਵਾਂ ਬੱਚਿਆਂ ਦਾ ਪੈਰ ਫਿਸਲ ਗਿਆ ਅਤੇ ਪਾਣੀ ‘ਚ ਡਿੱਗ ਗਏ। ਰਾਤ ਦੇ ਹਨ੍ਹੇਰੇ ਕਾਰਨ ਬੱਚਿਆਂ ਨੂੰ ਲੱਭਣ ਦੀ ਸਮੱਸਿਆ ਆਈ ਸੀ। ਪਰ ਅੱਜ ਸਵੇਰੇ ਬੱਚਿਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।