ਰਾਮਾਂ ਮੰਡੀ, 6 ਸਤੰਬਰ – ਬੀਤੀ ਦੇਰ ਰਾਤ ਨੇੜਲੇ ਪਿੰਡ ਬੰਗੀ ਦੀਪਾ ਸਿੰਘ ਦੇ ਖੇਤ ‘ਚ ਇਕ ਮਜ਼ਦੂਰ ਸੁਖਦੀਪ ਸਿੰਘ (25) ਪੁੱਤਰ ਬਿੱਕਰ ਸਿੰਘ ਵਾਸੀ ਪਿੰਡ ਭਗਵਾਨਗੜ੍ਹ ਭੁੱਖਿਆਵਾਲੀ ਨੇ ਦਰੱਖਤ ਨਾਲ ਲਟਕ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮੌਕੇ ਤੇ ਪੁਲਿਸ ਟੀਮ ਸਮੇਤ ਪਹੁੰਚੇ ਰਾਮਾਂ ਮੰਡੀ ਥਾਣਾ ਦੇ ਮੁਖੀ ਹਰਜੋਤ ਸਿੰਘ ਮਾਨ ਨੇ ਲਾਸ਼ ਕਬਜ਼ੇ ਨੂੰ ‘ਚ ਲੈ ਕੇ ਹੈਲਪਲਾਈਨ ਵੈੱਲਫੇਅਰ ਸੁਸਾਇਟੀ ਦੀ ਐਂਬੂਲੈਂਸ ਰਾਹੀਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਭੇਜ ਦਿੱਤੀ ਹੈ। ਐੱਸ.ਐੱਚ.ਓ. ਮਾਨ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦਾ ਕਿਸੇ ਨਾਲ ਵੀ ਝਗੜਾ ਹੋਣ ਦੀ ਗਲ ਤੋਂ ਇਨਕਾਰ ਕੀਤਾ ਹੈ।
Related Posts

Farmer Protest: ਪਾਤੜਾਂ ਪੁੱਜੀਆਂ ਜਲ ਤੋਪਾਂ, ਅੱਥਰੂ ਗੈਸ ਤੇ ਹੋਰ ਪੁਲੀਸ ਮਸ਼ੀਨਰੀ
ਪਾਤੜਾਂ, ਢਾਬੀ ਗੁੱਜਰਾਂ (ਖਨੌਰੀ) ਬਾਰਡਰ ’ਤੇ 35 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਸੁਪਰੀਮ…

ਅਫ਼ਗ਼ਾਨਿਸਤਾਨ: ਭਾਰਤੀ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਹੱਤਿਆ
ਕਾਬੁਲ, 16 ਜੁਲਾਈ – ਅਫ਼ਗ਼ਾਨਿਸਤਾਨ ਦੇ ਕੰਧਾਰ ਪ੍ਰਾਂਤ ਵਿਚ ਪੁਲੀਟਜ਼ਰ ਪੁਰਸਕਾਰ ਜੇਤੂ ਭਾਰਤੀ ਫ਼ੋਟੋ ਪੱਤਰਕਾਰ ਡੈਨਿਸ਼ ਸਿੱਦੀਕੀ ਦੀ ਹੱਤਿਆ ਕਰ…

‘ਮੋਦੀ ਸਰਨੇਮ’ ਮਾਮਲੇ ‘ਚ ਰਾਹੁਲ ਗਾਂਧੀ ਨੂੰ ਮਿਲੀ ਜ਼ਮਾਨਤ
ਸੂਰਤ- ਕਾਂਗਰਸ ਆਗੂ ਰਾਹੁਲ ਗਾਂਧੀ 2019 ਦੇ ਅਪਰਾਧਿਕ ਮਾਣਹਾਨੀ ਮਾਮਲੇ ‘ਚ ਆਪਣੀ ਦੋਸ਼ ਸਿੱਧੀ ਖ਼ਿਲਾਫ਼ ਸੂਰਤ ਦੀ ਇਕ ਅਦਾਲਤ ‘ਚ…