ਮਨਾਲੀ ‘ਚ ਹੜ੍ਹ ਦੌਰਾਨ ਰੁੜ੍ਹੀ Punjab Roadways ਦੀ ਬੱਸ ‘ਚੋਂ ਮਿਲੀਆਂ 3 ਲਾਸ਼ਾਂ, 9 ਲੋਕ ਅਜੇ ਵੀ ਲਾਪਤਾ


ਚੰਡੀਗੜ੍ਹ/ਮਨਾਲੀ : ਮਨਾਲੀ ‘ਚ ਹੜ੍ਹ ਦੇ ਪਾਣੀ ‘ਚ ਰੁੜ੍ਹੀ ਪੰਜਾਬ ਰੋਡਵੇਜ਼ ਦੀ ਬੱਸ ਦੇ ਮਲਬੇ ‘ਚੋਂ 3 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਬੱਸ ਨੂੰ ਮਲਬੇ ‘ਚੋਂ ਕੱਢਿਆ ਜਾ ਰਿਹਾ ਹੈ। ਇਸ ਬੱਸ ‘ਚ ਸਫ਼ਰ ਕਰ ਰਹੇ ਕਾਫ਼ੀ ਯਾਤਰੀ ਅਜੇ ਵੀ ਲਾਪਤਾ ਹਨ। ਹੜ੍ਹ ‘ਚ ਰੁੜ੍ਹੇ 40 ਲੋਕਾਂ ਦੀਆਂ ਲਾਸ਼ਾਂ ਹੁਣ ਤੱਕ ਬਰਾਮਦ ਹੋ ਚੁੱਕੀਆਂ ਹਨ ਅਤੇ ਅਜੇ ਤੱਕ 35 ਤੋਂ ਜ਼ਿਆਦਾ ਲੋਕ ਲਾਪਤਾ ਹਨ। ਉਨ੍ਹਾਂ ਦੀ ਵੀ ਪੁਲਸ ਭਾਲ ‘ਚ ਜੁੱਟੀ ਹੋਈ ਹੈ।

ਦੱਸਣਯੋਗ ਹੈ ਕਿ ਇਹ ਬੱਸ 10 ਜੁਲਾਈ ਨੂੰ ਹੜ੍ਹ ਦੇ ਪਾਣੀ ‘ਚ ਰੁੜ੍ਹ ਗਈ ਸੀ। ਪੁਲਸ ਮੁਤਾਬਕ ਜੋ ਲਾਸ਼ਾਂ ਮੰਗਲਵਾਰ ਨੂੰ ਮਿਲੀਆਂ ਹਨ, ਉਹ ਮਾਂ, ਧੀ ਅਤੇ ਦਾਦੇ ਦੀਆਂ ਹਨ। ਮ੍ਰਿਤਕਾਂ ਦੀ ਪਛਾਣ ਅਬਦੁਲ (62) ਪਰਵੀਨ (32) ਅਲਵੀਰ (5) ਵਾਸੀ ਮੁਸਾਫ਼ਰ ਖਾਨਾ ਜਨਪਦ ਅਮੇਠੀ ਦੇ ਕਾਦਿਮ ਉੱਤਰ ਪ੍ਰਦੇਸ਼ ਦੇ ਤੌਰ ‘ਤੇ ਕੀਤੀ ਗਈ ਹੈ।
ਜੋ ਲੋਕ ਅਜੇ ਲਾਪਤਾ ਹਨ, ਉਨ੍ਹਾਂ ‘ਚ ਬਹਾਰ, ਨਜਮਾ, ਇਸ਼ਤਿਹਾਰ, ਉਮੇਰਾ ਬੀਬੀ, ਕਰੀਨਾ, ਵਾਰਿਸ, ਮੌਸਮ ਅਤੇ ਅਜਾਜ ਅਹਿਮਦ ਸ਼ਾਮਲ ਹਨ। ਐੱਸ. ਪੀ. ਸਾਕਸ਼ੀ ਵਰਮਾ ਨੇ ਦੱਸਿਆ ਕਿ ਹੋਰ ਲਾਸ਼ਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ।

Leave a Reply

Your email address will not be published. Required fields are marked *