ਜਲੰਧ- ਜਲੰਧਰ ਜ਼ਿਮਨੀ ਚੋਣ ਲਈ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਅੱਜ ਸਵੇਰੇ 8 ਵਜੇ ਤੋਂ ਲੈ ਕੇ ਸ਼ੁਰੂ ਹੋਈ ਇਹ ਵੋਟਿੰਗ ਦੀ ਪ੍ਰਕਿਰਿਆ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਜਲੰਧਰ ਲੋਕ ਸਭਾ ਹਲਕੇ ਅਧੀਨ 9 ਵਿਧਾਨ ਸਭਾ ਹਲਕਿਆਂ ਜਲੰਧਰ ਨਾਰਥ, ਵੈਸਟ, ਸੈਂਟਰਲ, ਕੈਂਟ, ਆਦਮਪੁਰ, ਕਰਤਾਰਪੁਰ, ਫਿਲੌਰ, ਨਕੋਦਰ ਅਤੇ ਸ਼ਾਹਕੋਟ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ 16,21,759 ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਕੇ ਚੋਣਾਂ ਲੜ ਰਹੇ ਸਾਰੇ 19 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਜਲੰਧਰ ‘ਚ 11 ਵਜੇ ਤੱਕ 11.7 ਫ਼ੀਸਦੀ ਵੋਟਿੰਗ ਹੋਈ ਹੈ।ਉਥੇ ਹੀ ਆਦਮਪੁਰ ਹਲਕੇ ਵਿਚ 12 ਵਜੇ ਦੇ ਕਰੀਬ 16 ਫ਼ੀਸਦੀ ਵੋਟਾਂ ਪੋਲ ਹੋਈਆਂ ਹਨ। ਨਕੋਦਰ ਵਿਚ 11 ਵਜੇ ਤੱਕ ਕਰੀਬ 29544 ਵੋਟਾਂ ਪੋਲ ਹੋਈਆਂ। ਇਸੇ ਤਰ੍ਹਾਂ ਕਰਤਾਰਪੁਰ ਵਿਚ 12 ਵਜੇ ਤੱਕ 20 ਫ਼ੀਸਦੀ ਵੋਟਿੰਗ ਹੋਈ ਹੈ।
ਵੋਟਰਾਂ ‘ਚ 8,44,904 ਪੁਰਸ਼ ਅਤੇ 7,76,855 ਔਰਤ ਵੋਟਰ ਹਨ ਅਤੇ 41 ਥਰਡ ਜੈਂਡਰ ਵੋਟਰ ਹਨ। 13 ਮਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਚੋਣ ਨਤੀਜੇ ਸਾਹਮਣੇ ਆਉਣਗੇ। ਚੋਣ ਪ੍ਰਚਾਰ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ, ਅਕਾਲੀ ਦਲ-ਬਸਪਾ ਗੱਠਜੋੜ ਸਮੇਤ ਹਰੇਕ ਪਾਰਟੀ ਅਤੇ ਆਜ਼ਾਦ ਉਮੀਦਵਾਰਾਂ ਨੇ ਚੋਣ ਪ੍ਰਚਾਰ ਵਿਚ ਆਪਣੀ ਪੂਰੀ ਤਾਕਤ ਝੋਕ ਦਿੱਤੀ ਸੀ।
ਇਸੇ ਦਰਮਿਆਨ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਪ੍ਰਗਟ ਸਿੰਘ ਨੇ ਵੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਦੇ ਜਿੱਤਣ ਦਾ ਦਾਅਵਾ ਕੀਤਾ।
ਲੋਹੀਆਂ ਦੇ ਬੂਥ ਨੰਬਰ 32 ‘ਤੇ ਵੋਟਿੰਗ ਮਸ਼ੀਨ ‘ਚ ਖ਼ਰਾਬੀ ਆਉਣ ਕਾਰਨ ਦੇਰੀ ਨਾਲ ਸ਼ੁਰੂ ਹੋਈ ਵੋਟਿੰਗ
ਉਥੇ ਹੀ ਅੱਜ ਲੋਹੀਆਂ ਵਿਖੇ ਬੂਥ ਨੰਬਰ-32 ਵਿਚ ਵੋਟਿੰਗ ਮਸ਼ੀਨ ਖ਼ਰਾਬ ਹੋਣ ਕਾਰਨ ਥੋੜ੍ਹੀ ਦੇਰੀ ਨਾਲ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋਈ। ਮਿਲੀ ਜਾਣਕਾਰੀ ਮੁਤਾਬਕ 10 ਮਿੰਟਾਂ ਤੱਕ ਮਸ਼ੀਨ ਖ਼ਰਾਬ ਰਹਿਣ ਕਾਰਨ ਕਰਨ ਉਪਰੰਤ ਚਾਲੂ ਕੀਤੀ ਗਈ।
ਜਲੰਧਰ ‘ਚ 9 ਵਜੇ ਤੱਕ 5.21 ਫ਼ੀਸਦੀ ਹੋਈ ਵੋਟਿੰਗ
ਜਲੰਧਰ ‘ਚ 11 ਵਜੇ ਤੱਕ 11.7 ਫ਼ੀਸਦੀ ਹੋਈ ਵੋਟਿੰਗ
ਆਦਮਪੁਰ ਹਲਕੇ ਵਿਚ 12 ਵਜੇ ਦੇ ਕਰੀਬ 16 ਫ਼ੀਸਦੀ ਵੋਟਾਂ ਪੋਲ ਹੋਈਆਂ
ਨਕੋਦਰ ਵਿਚ 11 ਵਜੇ ਤੱਕ ਕਰੀਬ 29544 ਵੋਟਾਂ ਪੋਲ
ਕਰਤਾਰਪੁਰ ਵਿਚ 12 ਵਜੇ ਤੱਕ 20 ਫ਼ੀਸਦੀ ਹੋਈ ਵੋਟਿੰਗ
‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੇ ਪਾਈ ਵੋਟ
ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਵੀ ਪਰਿਵਾਰ ਸਮੇਤ ਵੋਟਿੰਗ ਕਰਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਦੌਰਾਨ ਸੁਸ਼ੀਲ ਰਿੰਕੂ ਨੇ ਕਿਹਾ ਕਿ ਸਾਰੇ ਲੋਕ ਮੇਰਾ ਸਾਥ ਦੇ ਰਹੇ ਹਨ। ਕਾਂਗਰਸ ਵੱਲੋਂ ਬੂਥ ਕੈਪਚਰਿੰਗ ਕਰਨ ਲਾਏ ਗਏ ਦੋਸ਼ਾਂ ਨੂੰ ਲੈ ਕੇ ਸੁਸ਼ੀਲ ਰਿੰਕੂ ਨੇ ਕਿਹਾ ਕਿ ਅਜੇ ਤੱਕ ਕੋਈ ਇਹੋ ਜਿਹੀ ਘਟਨਾ ਸਾਹਮਣੇ ਨਹੀਂ ਆਈ ਹੈ। ਪਿਛਲੀਆਂ ਚੋਣਾਂ ਤੁਸੀਂ ਵੇਖ ਸਕਦੇ ਹੋ ਕਿ ਇਥੇ ਇਹੋ ਜਿਹੀ ਘਟਨਾ ਕੋਈ ਵੀ ਸਾਹਮਣੇ ਨਹੀਂ ਆਈ ਹੋਵੇਗੀ। ਦੋਆਬੇ ਦੇ ਲੋਕ ਤਾਂ ਉਂਝ ਹੀ ਬੇਹੱਦ ਸ਼ਾਂਤੀ ਪਸੰਦ ਲੋਕ ਹਨ। ਉਨ੍ਹਾਂ ਕਿਹਾ ਕਿ ਜਿਹੜਾ ਵੀ ਕੋਈ ਬੂਥ ਕੈਪਚਰਿੰਗ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਪਾਰਟੀ ਦਾ ਆਪਣਾ ਹੀ ਨੁਕਸਾਨ ਹੋਵੇਗਾ।
ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੇ ਪਤਨੀ ਨਾਲ ਪਾਈ ਵੋਟ
ਉਥੇ ਹੀ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੇ ਆਪਣੀ ਪਤਨੀ ਦੇ ਨਾਲ ਵੋਟ ਪਾਈ। ਵੋਟ ਦਾ ਇਸਤੇਮਾਲ ਕਰਨ ਮਗਰੋਂ ਰਮਨ ਅਰੋੜਾ ਨੇ ਕਿਹਾ ਕਿ ਵੋਟਿੰਗ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਵੋਟ ਪਾਉਣਾ ਸਾਡਾ ਸੰਵਿਧਆਨਕ ਅਧਿਕਾਰ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਲੋਕ ਆਪਣੀ-ਆਪਣੀ ਵੋਟ ਦੀ ਵਰਤੋਂ ਜ਼ਰੂਰ ਕਰਨ।
ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਪਾਈ ਵੋਟ
ਜਲੰਧਰ ਦੇ ਸਾਬਕਾ MP ਮਰਹੂਮ ਸੰਤੌਖ ਸਿੰਘ ਚੌਧਰੀ ਦੀ ਪਤਨੀ ਅਤੇ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਜ਼ਿਮਨੀ ਚੋਣ ਦੇ ਲਈ ਵੋਟ ਪਾਈ। ਇਸ ਮੌਕੇ ਉਨ੍ਹਾਂ ਗੱਲ ਕਰਦਿਆਂ ਆਖਿਆ ਕਿ ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਤੇ ਇਸ ਦਿਨ ਲਈ ਸਭ ਨੇ ਬਹੁਤ ਮਿਹਨਤ ਕੀਤੀ ਹੈ। ਜਲੰਧਰ ਵਾਸੀ ਅੱਜ ਆਪਣਾ ਫ਼ੈਸਲਾ ਦੇ ਦੇਣਗੇ। ਆਪਣੇ ਪਤੀ ਮਰਹੂਮ ਸੰਤੌਖ ਸਿੰਘ ਚੌਧਰੀ ਨੂੰ ਯਾਦ ਕਰਦਿਆਂ ਕਰਮਜੀਤ ਕੌਰ ਚੌਧਰੀ ਨੇ ਆਖਿਆ ਕਿ ਉਨ੍ਹਾਂ ਦੀ ਕਮੀ ਬੇਹੱਦ ਮਹਿਸੂਸ ਹੋ ਰਹੀ ਹੈ ਪਰ ਅਸੀਂ ਹੁਣ ਇਸ ਨੂੰ ਇਕ ਧਰਮ ਮਨ ਕੇ ਚੱਲ ਪਏ ਹਾਂ ਤੇ ਉਹ ਹਰ ਜਗ੍ਹਾ ਸਾਡੇ ਨਾਲ ਹਨ। ਉਨ੍ਹਾਂ ਕਿਹਾ ਕਿ ਮੈਨੂੰ ਪੂਰੀ ਆਸ ਹੈ ਕਿ ਸਾਨੂੰ ਰਸਤਾ ਵੀ ਮਿਲੇਗਾ ਤੇ ਮੰਜ਼ਿਲ ਵੀ।
ਇੱਕ ਪਿੰਡ ਇੱਕ ਬੂਥ ਲਗਾ ਕੇ ਪਿੰਡ ਸੀਚੇਵਾਲ ਨੇ ਕਾਇਮ ਕੀਤੀ ਮਿਸਾਲ, ਸੰਤ ਸੀਚੇਵਾਲ ਨੇ ਪਾਈ ਵੋਟ
ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਨੇ ਵੀ ਵੋਟ ਪਾਈ। ਦੱਸ ਦੇਈਏ ਕਿ ਪਿੰਡ ਸੀਚੇਵਾਲ ਵੱਲੋਂ ਪਿੰਡ ‘ਚ ਇੱਕ ਬੂਥ ਲਾ ਕੇ ਮਿਸਾਲ ਕਾਇਮ ਕੀਤੀ ਗਈ ਹੈ। ਵੋਟ ਪਾਉਣ ਤੋਂ ਬਾਅਦ ਸੰਤ ਸੀਚੇਵਾਲ ਨੇ ਗੱਲ ਕਰਦਿਆਂ ਆਖਿਆ ਕਿ ਜਿਹੜਾ ਸਾਨੂੰ ਵੋਟ ਪਾਉਣ ਦਾ ਹੱਕ ਮਿਲਿਆ ਹੈ ਤੇ ਉਸਦੇ ਆਧਾਰ ‘ਤੇ ਲੋਕ ਆਪਣੀ ਸਰਕਾਰ ਚੁਣ ਸਕਦੇ ਹਨ।
ਆਦਮਪੁਰ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ
ਜਲੰਧਰ ਜ਼ਿਮਨੀ ਚੋਣ ਦਾ ਦੰਗਲ
ਵੋਟਰਾਂ ਦੀ ਕੁੱਲ ਗਿਣਤੀ 16,21,759 ਹੈ
8,44,904 ਪੁਰਸ਼, 7,76,855 ਔਰਤਾਂ ਤੇ 10,286 ਦਿਵਿਆਂਗ ਵੋਟਰ
1850 ਸਰਵਿਸ ਵੋਟਰ, 73 ਵਿਦੇਸ਼ੀ/ਪ੍ਰਵਾਸੀ ਅਤੇ 41 ਟਰਾਂਸਜੈਂਡਰ ਵੋਟਰ
19 ਉਮੀਦਵਾਰ ਚੋਣ ਮੈਦਾਨ ‘ਚ, ਜਿਨ੍ਹਾਂ ਵਿੱਚ 15 ਪੁਰਸ਼ ਅਤੇ 4 ਔਰਤਾਂ ਹਨ
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਮੁਤਾਬਕ 19 ਉਮੀਦਵਾਰਾਂ ਵਿੱਚੋਂ ਤਿੰਨ ਕੌਮੀ ਪਾਰਟੀਆਂ ਦੇ, ਇੱਕ ਸੂਬਾਈ ਪਾਰਟੀ ਤੋਂ, ਸੱਤ ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਤੋਂ ਜਦਕਿ 8 ਆਜ਼ਾਦ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਚੋਣ ਲੜ ਰਹੇ ਪੰਜ ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ। ਸਿਬਿਨ ਸੀ ਨੇ ਦੱਸਿਆ ਕਿ 1972 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ ਅਤੇ ਸਾਰੇ ਪੋਲਿੰਗ ਸਟੇਸ਼ਨਾਂ ਦੀ ਵੈਬਕਾਸਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਤਿੰਨ ਤੋਂ ਵੱਧ ਪੋਲਿੰਗ ਸਟੇਸ਼ਟ ਵਾਲੀਆਂ ਥਾਵਾਂ ਜੋ ਕਿ ਜਲੰਧਰ ਸੰਸਦੀ ਹਲਕੇ ਵਿੱਚ ਕੁੱਲ 166 ਹਨ, ਦੇ ਪੋਲਿੰਗ ਸਟੇਸ਼ਨਾਂ ਦੇ ਬਾਹਰ ਵਾਧੂ ਕੈਮਰੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ 542 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 16 ਨੂੰ ਅਤਿ ਸੰਵੇਦਨਸ਼ੀਲ ਅਤੇ 30 ਨੂੰ ਐਕਸਪੈਂਡੀਚਰ ਸੈਂਸਟਿਵ ਪਾਕਿਟਸ ਵਜੋਂ ਦਰਸਾਇਆ ਗਿਆ ਹੈ।
ਜਲੰਧਰ ਲੋਕ ਸਭਾ ਜ਼ਿਮਨੀ ਚੋਣ
ਜਾਣੋ ਕਿਸ ਵਿਧਾਨ ਸਭਾ ਖੇਤਰ ‘ਚ ਕਿੰਨੇ ਵੋਟਰ
ਕਰਤਾਰਪੁਰ- 179704
ਜਲੰਧਰ ਪੱਛਮੀ- 165973
ਸ਼ਾਹਕੋਟ- 182026
ਨਕੋਦਰ-191067
ਜਲੰਧਰ ਕੈਂਟ-186450
ਆਦਮਪੁਰ-164962
ਜਲੰਧਰ ਉੱਤਰੀ-183363
ਜਲੰਧਰ ਸੈਂਟਰਲ-168237
ਫਿਲੌਰ-200018
ਜਲੰਧਰ ਜ਼ਿਮਨੀ ਚੋਣ ਦਾ ਦੰਗਲ
19 ਉਮੀਦਵਾਰ ਚੋਣ ਮੈਦਾਨ ‘ਚ, ਜਿਨ੍ਹਾਂ ਵਿੱਚ 15 ਪੁਰਸ਼ ਅਤੇ 4 ਔਰਤਾਂ ਹਨ
19 ਉਮੀਦਵਾਰਾਂ ਵਿੱਚੋਂ 3 ਕੌਮੀ ਪਾਰਟੀਆਂ ਦੇ, 1 ਸੂਬਾਈ ਪਾਰਟੀ ਤੋਂ, 7 ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਤੇ 8 ਆਜ਼ਾਦ ਉਮੀਦਵਾਰ ਹਨ
ਚੋਣ ਲੜ ਰਹੇ 5 ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ।
ਜਲੰਧਰ ਜ਼ਿਮਨੀ ਚੋਣ
1972 ਪੋਲਿੰਗ ਸਟੇਸ਼ਨ
ਸਾਰੇ ਪੋਲਿੰਗ ਸਟੇਸ਼ਨਾਂ ਦੀ ਵੈਬਕਾਸਟਿੰਗ ਕੀਤੀ ਜਾਵੇਗੀ
542 ਸੰਵੇਦਨਸ਼ੀਲ ਪੋਲਿੰਗ ਸਟੇਸ਼ਨ
ਜਿਨ੍ਹਾਂ ਵਿੱਚੋਂ 16 ਅਤਿ ਸੰਵੇਦਨਸ਼ੀਲ ਤੇ 30 ਐਕਸਪੈਂਡੀਚਰ ਸੈਂਸਟਿਵ ਪਾਕਿਟਸ
ਜਲੰਧਰ ਉਪ ਚੋਣ
ਪੋਲਿੰਗ ਸਟੇਸ਼ਨ ‘ਤੇ ਪੀਣ ਵਾਲਾ ਪਾਣੀ, ਟੈਂਟ ਅਤੇ ਕੁਰਸੀਆਂ, ਘੱਟੋ-ਘੱਟ ਇਕ ਵ੍ਹੀਲ ਚੇਅਰ ਵਰਗੀਆਂ ਸਹੂਲਤਾਂ ਹੋਣਗੀਆਂ
ਪੋਲਿੰਗ ਸਟੇਸ਼ਨ ‘ਤੇ ਦਸਤਾਨੇ, ਸੈਨੀਟਾਈਜ਼ਰ, ਸਾਬਣ ਅਤੇ ਮਾਸਕ ਸਮੇਤ ਕੋਵਿਡ-19 ਨਿਯਮਾਂ ਤਹਿਤ ਸਮੱਗਰੀ ਉਪਲਬਧ ਹੋਵੇਗੀ
ਕੋਵਿਡ ਵੇਸਟ ਮਟੀਰੀਅਲ ਦੇ ਨਿਪਟਾਰੇ ਲਈ ਕੂੜੇਦਾਨ ਅਤੇ ਰੰਗਦਾਰ ਬੈਗ ਰੱਖੇ ਜਾਣਗੇ
ਸਾਰੇ ਪੋਲਿੰਗ ਸਟਾਫ਼ ਨੂੰ ਖਾਣਾ ਅਤੇ ਰਿਫਰੈਸ਼ਮੈਂਟ ਮੁਹੱਈਆ ਕਰਵਾਈ ਜਾਵੇਗੀ