ਕਾਬੁਲ,5 ਅਗਸਤ (ਦਲਜੀਤ ਸਿੰਘ)- ਅਫਗਾਨਿਸਤਾਨ ਵਿਚ ਤਾਲਿਬਾਨ ਦੀ ਦਹਿਸ਼ਤ ਇੰਨੀ ਵੱਧ ਗਈ ਹੈ ਕਿ ਇੱਥੇ ਪਿਛਲੇ 3 ਮਹੀਨਿਆਂ ਦੌਰਾਨ ਜਾਰੀ ਹਿੰਸਾ ਕਾਰਨ ਦੇਸ਼ ਵਿਚ ਕੁੱਲ 51 ਮੀਡੀਆ ਸੰਸੰਥਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਅਫਗਾਨ ਸੂਚਨਾ ਮੰਤਰਾਲੇ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਾਰ ਟੀਵੀ ਨੈੱਟਵਰਕ ਸਮੇਤ 16 ਮੀਡੀਆ ਆਊਟਲੇਟ ਹੇਲਮੰਦ ਵਿਚ ਹਨ ਅਤੇ ਬੀਤੇ ਕੁਝ ਹਫ਼ਤਿਆਂ ਵਿਚ ਉਹਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।
ਮੀਡੀਆ ‘ਤੇ ਤਾਲਿਬਾਨੀ ਕੰਟਰੋਲ ਅਫਗਾਨਿਸਤਾਨ ਦੇ ਕਾਰਜਕਾਰੀ ਸੂਚਨਾ ਅਤੇ ਸੰਸਕ੍ਰਿਤੀ ਮੰਤਰੀ ਕਾਸਿਮ ਵਫੀਜਾਦਾ ਨੇ ਕਿਹਾ ਕਿ ਹੁਣ ਤੱਕ 35 ਮੀਡੀਆ ਆਊਟਲੇਟ ਨੇ ਆਪਣਾ ਸੰਚਾਲਨ ਬੰਦ ਕਰ ਦਿੱਤਾ ਹੈ ਅਤੇ 6 ਤੋਂ ਵੱਧ ਮੀਡੀਆ ਸੰਸੰਥਾਵਾਂ ‘ਤੇ ਤਾਲਿਬਾਨ ਨੇ ਕੰਟਰੋਲ ਕਰ ਲਿਆ ਹੈ। ਹੁਣ ਅੱਤਵਾਦੀ ਇਹਨਾਂ ਸੰਸੰਥਾਵਾਂ ਦੀ ਵਰਤੋਂ ਆਪਣੀ ਆਵਾਜ਼ ਚੁੱਕਣ ਲਈ ਕਰ ਰਹੇ ਹਨ। ਜਾਣਕਾਰੀ ਮੁਤਾਬਕ ਜਿਹੜੇ ਮੀਡੀਆ ਆਊਟਲੇਟ ਨੇ ਅਪ੍ਰੈਲ ਵਿਚ ਸੰਚਾਲਨ ਬੰਦ ਕਰ ਦਿੱਤਾ ਸੀ ਉਹਨਾਂ ਵਿਚੋਂ ਪੰਜ ਟੀਵੀ ਨੈੱਟਵਰਕ ਅਤੇ 44 ਰੇਡੀਓ ਸਟੇਸ਼ਨ, ਇਕ ਮੀਡੀਆ ਸੈਂਟਰ ਅਤੇ ਇਕ ਸਮਾਚਾਰ ਏਜੰਸੀ ਸ਼ਾਮਲ ਹੈ। ਇਹ ਆਊਟਲੇਟ ਹੇਲਮੰਦ, ਕੰਧਾਰ, ਬਦਖਸ਼ਾਂ, ਤੱਖਰ, ਬਗਲਾਨ, ਸਮਾਂਗਨ, ਬਲਖ, ਸਰ-ਏ-ਪੁਲ, ਜਜਜਾਨ, ਫਰਿਆਬ, ਨੂਰੀਸਤਾਨ ਅਤੇ ਬਦਘਿਸ ਵਿਚ ਚਲਾਏ ਜਾ ਰਹੇ ਸਨ।
ਸੈਂਕੜੇ ਲੋਕ ਹੋਏ ਬੇਰੁਜ਼ਗਾਰ
ਅਫਗਾਨਿਸਤਾਨ ਵਿਚ ਇੰਨ ਵੱਡੀ ਗਿਣਤੀ ਵਿਚ ਮੀਡੀਆ ਸੰਸੰਥਾਵਾਂ ਬੰਦ ਹੋਣ ਕਾਰਨ ਅਪ੍ਰੈਲ ਦੇ ਬਾਅਦ ਤੋਂ ਕਰੀਬ 150 ਬੀਬੀਆਂ ਸਮੇਤ 1000 ਤੋਂ ਵੱਧ ਪੱਤਰਕਾਰਾਂ ਅਤੇ ਮੀਡੀਆ ਕਰਮੀਆਂ ਨੂੰ ਆਪਣੀ ਨੌਕਰੀ ਗਵਾਉਣੀ ਪਈ। ਉਥੇ ਪਛਲੇ ਦੋ ਮਹੀਨਿਆਂ ਵਿਚ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਸਮੇਤ ਦੋ ਹੋਰ ਪੱਤਰਕਾਰਾਂ ਦੇ ਕਤਲ ਦੇ ਮਾਮਲੇ ਵੀ ਸਾਹਮਣੇ ਆਏ। ਦੇਸ਼ ਵਿਚ ਜਾਰੀ ਹਿੰਸਾ ਵਿਚਕਾਰ ਮੀਡੀਆ ਦਾ ਸਮਰਥਨ ਕਰਨ ਵਾਲੇ ਲੋਕਾਂ ਨੇ ਤਾਲਿਬਾਨ ਦੇ ਕਾਰਨ ਮੀਡੀਆ ਸੰਸੰਥਾਵਾਂ ਦੇ ਪਤਨ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਸਥਾਨਕ ਮੀਡੀਆ ਮੁਤਾਬਕ ਬਦਖਸ਼ਾਂ, ਬਗਲਾਨ, ਸਮਾਂਗਨ ਅਤੇ ਫਰਿਆਬ ਸੂਬਿਆਂ ਦੇ ਪੰਜ ਰੇਡੀਓ ਸਟੇਸ਼ਨਾਂ ਨੇ ਤਾਲਿਬਾਨ ਦੇ ਸਮਰਥਨ ਵਿਚ ਪ੍ਰਸਾਰਨ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਉਹਨਾਂ ਇਲਾਕਿਆਂ ਨੂੰ ਹੁਣ ਤਾਲਿਬਾਨ ਕੰਟਰੋਲ ਕਰ ਰਿਹਾ ਹੈ।