ਸ਼੍ਰੀਨਗਰ (ਜੰਮੂ ਅਤੇ ਕਸ਼ਮੀਰ) 2 ਮਈ – ਇਕ ਏਅਰਲਾਈਨ ਸਕ੍ਰੀਨਿੰਗ ਸਟਾਫ ਨੂੰ ਸੋਮਵਾਰ ਨੂੰ ਸ਼੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪ੍ਰੀ-ਐਂਟਰੀ ਚੈਕਿੰਗ ਦੌਰਾਨ ਇਕ ਫੌਜੀ ਜਵਾਨ ਦੇ ਸਮਾਨ ਤੋਂ ਇਕ ਜ਼ਿੰਦਾ ਹੈਂਡ ਗ੍ਰਨੇਡ ਮਿਲਿਆ।
ਹਵਾਈ ਅੱਡੇ ਦੇ ਸੂਤਰਾਂ ਅਨੁਸਾਰ ਇਹ ਘਟਨਾ ਸਵੇਰੇ 9 ਵਜੇ ਦੱਸੀ ਗਈ ਜਦੋਂ ਰਾਸ਼ਟਰੀ ਰਾਈਫਲ ਯੂਨਿਟ ਨਾਲ ਸੰਬੰਧਿਤ ਫੌਜ ਦਾ ਇਕ ਜਵਾਨ ਹਵਾਈ ਅੱਡੇ ਦੇ ਅੰਦਰ ਦਾਖ਼ਲ ਹੋ ਰਿਹਾ ਸੀ। ਗ੍ਰਨੇਡ ਉਦੋਂ ਮਿਲਿਆ ਜਦੋਂ ਉਹ ਸਮਾਨ ਦੀ ਜਾਂਚ ਲਈ ਪ੍ਰੀ-ਐਂਟਰੀ ਸਕ੍ਰੀਨਿੰਗ ‘ਤੇ ਸੀ।