ਦਿੱਲੀ ਬੱਚੀ ਰੇਪ ਤੇ ਕਤਲ ਮਾਮਲਾ : ਪਰਿਵਾਰ ਨੂੰ ਮਿਲਣ ਪੁੱਜੇ ਕੇਜਰੀਵਾਲ ਦਾ ਲੋਕਾਂ ਨੇ ਕੀਤਾ ਵਿਰੋਧ, ਮੰਚ ਤੋਂ ਡਿੱਗੇ

kejriwal/nawanpunjab.com

ਨਵੀਂ ਦਿੱਲੀ, 4 ਅਗਸਤ (ਦਲਜੀਤ ਸਿੰਘ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਕੈਂਟ ‘ਚ 9 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਤੋਂ ਬਾਅਦ ਕਤਲ ਮਾਮਲੇ ‘ਚ ਪੀੜਤ ਦਲਿਤ ਪਰਿਵਾਰ ਨੂੰ ਮਿਲਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਦੋਂ ਕੇਜਰੀਵਾਲ ਮੰਚ ‘ਤੇ ਪਹੁੰਚੇ ਪਰ ਧੱਕਾ ਮੁੱਕੀ ਅਤੇ ਵਿਰੋਧ ਕਾਰਨ ਉਹ ਮੰਚ ਤੋਂ ਡਿੱਗ ਗਏ। ਉਨ੍ਹਾਂ ਨੂੰ ਸੁਰੱਖਿਆ ਕਰਮੀਆਂ ਨੇ ਸੰਭਾਲਿਆ। ਇਸ ਦੌਰਾਨ ਲੋਕਾਂ ਨੇ ਨਾਅਰੇਬਾਜ਼ੀ ਵੀ ਕੀਤੀ। ਇਸ ਤੋਂ ਬਾਅਦ ਕੇਜਰੀਵਾਲ ਗੱਡੀ ‘ਚ ਬੈਠ ਕੇ ਉੱਥੋਂ ਰਵਾਨਾ ਹੋ ਗਏ। ਇਸ ਤੋਂ ਇਲਾਵਾ ਦਿੱਲੀ ਸਰਕਾਰ ਨੇ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ।

ਦੱਸਣਯੋਗ ਹੈ ਕਿ ਦਿੱਲੀ ਕੈਂਟ ਇਲਾਕੇ ਦੇ ਨਾਂਗਲ ਪਿੰਡ ਸਥਿਤ ਸ਼ਮਸ਼ਾਨ ਘਾਟ ‘ਚ ਐਤਵਾਰ ਸ਼ਾਮ 9 ਸਾਲਾ ਬੱਚੀ ਦੀ ਸ਼ੱਕੀ ਮੌਤ ਹੋ ਗਈ। ਸ਼ਮਸ਼ਾਨ ਘਾਟ ਦੇ ਪੁਜਾਰੀ ਅਤੇ 2-3 ਲੋਕਾਂ ਨੇ ਪੋਸਟਮਾਰਟਮ ਹੋਣ ਨਾਲ ਉਸ ਦੇ ਅੰਗਾਂ ਦੀ ਚੋਰੀ ਹੋਣ ਦੀ ਗੱਲ ਪਰਿਵਾਰ ਵਾਲਿਆਂ ਨੂੰ ਦੱਸ ਕੇ ਜਲਦੀ ‘ਚ ਲਾਸ਼ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ। ਦੇਰ ਰਾਤ ਪਰਿਵਾਰ ਵਾਲਿਆਂ ਦੇ ਹੰਗਾਮਾ ਕਰਨ ‘ਤੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਮਿਲੀ ਅਤੇ ਪੁਲਸ ਨੇ ਬੱਚੀ ਦੀ ਮਾਂ ਦੇ ਬਿਆਨ ‘ਤੇ ਪੁਜਾਰੀ ਸਮੇਤ ਹੋਰ ਲੋਕਾਂ ਵਿਰੁੱਧ ਗੈਰ-ਇਰਾਦਤਨ ਕਤਲ, ਸਬੂਤ ਲੁਕਾਉਣ ਸਮੇਤ ਹੋਰ ਧਾਰਾਵਾਂ ‘ਚ ਮਾਮਲਾ ਦਰਜ ਕਰ ਲਿਆ। ਪੁਲਸ ਪੁਜਾਰੀ ਸਮੇਤ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *