ਬਟਾਲਾ, 19 ਦਸੰਬਰ- ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦੇ 4 ਠਿਕਾਣਿਆਂ ਉੱਤੇ ਆਮਦਨ ਕਰ ਵਿਭਾਗ ਨੇ ਵੱਡੀ ਛਾਪੇਮਾਰੀ ਕੀਤੀ ਹੈ। ਇਨ੍ਹਾਂ ਵਿਚੋਂ ਇਕ ਉਨ੍ਹਾਂ ਦੇ ਪੀ.ਏ. ਡਿਪਟੀ ਵੋਹਰਾ ਦਾ ਘਰ ਵੀ ਹੈ। ਬਟਾਲਾ ਅਤੇ ਚੰਡੀਗੜ੍ਹ ਦਫਤਰ ਅਤੇ 2 ਉਨ੍ਹਾਂ ਦੇ ਆਪਣੇ ਘਰ ਇਕ ਬਟਾਲਾ ਦੇ ਗਰੇਟਰ ਕੈਲਾਸ਼ ਵਿਖੇ ਅਤੇ ਦੂਸਰੇ ਉਨਾਂ ਦੇ ਬਟਾਲਾ ਦੇ ਨੇੜੇ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਟੀਮ ਜਾਂਚ ਕਰ ਰਹੀ ਹੈ।
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਨਿਕਲ ਕੇ ਸਾਮਣੇ ਆਈ ਕਿ ਜਿਹੜੇ ਗਾਇਕਾਂ ਨੇ ਕਿਸਾਨੀ ਅੰਦੋਲਨ ਦੌਰਾਨ ਯੋਗਦਾਨ ਦਿੱਤਾ ਸੀ, ਉਨ੍ਹਾਂ ਦੇ ਘਰਾਂ ਵਿਚ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਚੱਲ ਰਹੀ ਹੈ। ਇਸ ਟੀਮ ਨੇ ਸਵੇਰੇ 8 ਵਜੇ ਦੇ ਕਰੀਬ ਰਣਜੀਤ ਬਾਵਾ ਅਤੇ ਉਸ ਦੇ ਪੀ.ਏ. ਡਿਪਟੀ ਵੋਹਰਾ ਦੇ ਘਰ ਨੂੰ ਘੇਰਿਆ ਹੋਇਆ ਹੈ। ਘਰ ਦੇ ਅੰਦਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਕਿਸੇ ਨੂੰ ਅੰਦਰ ਅਤੇ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ।