ਸਪੋਰਟਸ ਡੈਸਕ- ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਟੀਅਮ ‘ਚ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਖੇਡਿਆ ਗਿਆ ਚੌਥਾ ਤੇ ਆਖਰੀ ਟੈਸਟ ਮੈਚ ਡਰਅ ਹੋ ਗਿਆ। ਮੈਚ ‘ਚ ਆਸਟ੍ਰੇਲੀਆ ਨੇ ਆਪਣੀ ਪਹਿਲਾ ਪਾਰੀ ਦੇ ਦੌਰਾਨ ਉਸਮਾਨ ਖਵਾਜਾ ਦੀਆਂ 180 ਦੌੜਾਂ ਤੇ ਗ੍ਰੀਨ ਦੀਆਂ 114 ਦੌੜਾਂ ਦੀ ਬਦੌਲਤ 480 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ। ਉਦੋਂ ਭਾਰਤ ਲਈ ਮੁਹੰਮਦ ਸ਼ੰਮੀ ਨੇ 2, ਅਸ਼ਵਿਨ ਨੇ 6, ਰਵਿੰਦਰ ਜਡੇਜਾ ਨੇ 1 ਤੇ ਅਕਸ਼ਰ ਪਟੇਲ ਨੇ 1 ਵਿਕਟ ਲਈਆਂ ਸਨ।
ਇਸ ਤੋਂ ਪਹਿਲਾਂ ਭਾਰਤ ਨੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੀਆਂ 186 ਦੌੜਾਂ, ਸ਼ੁਭਮਨ ਗਿੱਲ ਦੀਆਂ 128 ਦੌੜਾਂ ਤੇ ਅਕਸ਼ਰ ਪਟੇਲ ਦੀਆਂ 79 ਦੌੜਾਂ ਦੀ ਬਦੌਲਤ ਆਸਟਰੇਲੀਆ ਦੀਆਂ 480 ਦੌੜਾਂ ਦੇ ਜਵਾਬ ‘ਚ ਸਾਰੀਆਂ ਵਿਕਟਾਂ ਗੁਆ ਕੇ 571 ਦੌੜਾਂ ਬਣਾਈਆਂ । ਆਸਟ੍ਰੇਲੀਆ ਵਲੋਂ ਮਿਸ਼ੇਲ ਸਟਾਰਕ ਨੇ 1, ਨਾਥਨ ਲਿਓਨ ਨੇ 3, ਮੈਥਿਊ ਕੁਹਨੇਮਨ ਨੇ 1 ਤੇ ਟੌਡ ਮਰਫੀ ਨੇ 3 ਵਿਕਟਾਂ ਲਈਆਂ।