ਦੀਪ ਸਿੱਧੂ ਦੀ ਮੌਤ ‘ਤੇ ਗਰਲਫਰੈਂਡ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਦੀਪ ਸਿੱਧੂ ਦੀ ਗਰਲਫਰੈਂਡ ਰੀਨਾ ਰਾਏ ਨੇ ਬੁੱਧਵਾਰ ਨੂੰ ਪਹਿਲਾਂਆਪਣੇ ਇੰਸਟਾਗ੍ਰਾਮ ‘ਤੇ ਦੀਪ ਸਿੱਧੂ ਨਾਲ ਹੋਏ ਹਾਦਸੇ ਸਬੰਧੀ ਇਕ ਵੀਡੀਓ ਅਪਲੋਡ ਕੀਤੀ। ਇਸ ਤੋਂ ਬਾਅਦ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਰੀਨਾ ਨੇ ਉਸ ਰਾਤ ਹੋਏ ਜ਼ਬਰਦਸਤ ਹਾਦਸੇ ਦੀ ਪੂਰੀ ਸਚਾਈ ਦੱਸੀ। ਉਸ ਨੇ ਕਿਹਾ ਕਿ ਉਹ ਸੱਚੀਂ ਹਾਦਸਾ ਸੀ। ਗੱਡੀ ਦੀ ਸਪੀਡ ਬਹੁਤ ਜ਼ਿਆਦਾ ਸੀ ਜਿਸ ਕਾਰਨ ਹਾਦਸਾ ਹੋਇਆ। ਰੀਨਾ ਨੇ ਦੀਪ ਸਿੱਧੂ ਦੀ ਪਤਨੀ ਤੇ ਭਰਾ ‘ਤੇ ਸਵਾਲ ਚੁੱਕੇ ਹਨ। ਉਸ ਨੇ ਦੀਪ ਸਿੱਧੂ ਦੇ ਭਰਾ ‘ਤੇ ਹਾਦਸੇ ਬਾਰੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ। ਰੀਨਾ ਨੇ ਇਹ ਵੀ ਕਿਹਾ ਕਿ ਦੀਪ ਸਿੱਧੂ ਆਪਣੀ ਪਤਨੀ ਨਾਲ ਪਹਿਲਾਂ ਹੀ ਵੱਖ ਹੋ ਚੁੱਕਾ ਸੀ ਤੇ ਉਹ ਉਸ ਨਾਲ ਖਾਰ ਖਾਂਦੀ ਸੀ।
ਦੀਪ ਸਿੱਧੂ ਦੀ ਮੌਤ ‘ਤੇ ਗਰਲਫਰੈਂਡ ਦਾ ਵੱਡਾ ਬਿਆਨ, ਦੱਸੀ ਹਾਦਸੇ ਦੀ ਪੂਰੀ ਸੱਚਾਈ
