ਮੋਦੀ ਸਰਕਾਰ ਵੱਲੋਂ ਸਿੱਖ ਫੌਜੀਆਂ ਲਈ ਲੋਹ ਟੋਪ ਤਿਆਰ ਕਰਨ ਦਾ ਡਟਵਾਂ ਵਿਰੋਧ, ਦਿੱਲੀ ‘ਚ ਹੋਈ ਮੀਟਿੰਗ

ਅੰਮ੍ਰਿਤਸਰ : ਮੋਦੀ ਸਰਕਾਰ ਵੱਲੋ ਸਿੱਖ ਫੌਜੀਆਂ ਲਈ ਲੋਹ ਟੋਪ ਪਾਉਣ ਦੀ ਤਿਆਰੀ ਸਬੰਧੀ Harley Davidson ਨਾਂ ਦੀ ਕੰਪਨੀ ਵੱਲੋਂ ਸਿੱਖ ਫੌਜੀਆਂ ਲਈ ਲੋਹ ਟੋਪ ਤਿਆਰ ਕਰਨ ਦਾ ਜੋ ਫੈਸਲਾ ਲਿਆ ਹੈ, ਸਿੱਖ ਭਾਈਚਾਰੇ ਵੱਲੋ ਇਸਦਾ ਡਟਵਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਬੰਧੀ ਦੇਸ਼ ਦੇ ਘੱਟ ਗਿਣਤੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੱਲੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜੇ ਇਕ ਪੱਤਰ ਰਾਹੀਂ 3 ਫ਼ਰਵਰੀ ਦੁਪਹਿਰ 12 ਵਜੇ ਸੀਜੀਓ ਕੰਪਲੈਕਸ ਲੋਧੀ ਰੋਡ ਦਿੱਲੀ ਤੀਜੀ ਮੰਜ਼ਿਲ ਦੇ ਕਾਨਫਰੰਸ ਹਾਲ ‘ਚ ਬੁਲਾਈ ਗਈ ਮੀਟਿੰਗ ‘ਚ ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਭਾਈ ਗੁਰਚਨ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਇਕ ਵਫ਼ਦ ਹਿੱਸਾ ਲਵੇਗਾ ਜਿੱਸ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਰਘਬੀਰ ਸਿੰਘ ਸਾਹਰਨਮਾਜਰਾ ਦਿੱਲੀ ਕਮੇਟੀ ਦੇ ਮੈਂਬਰ ਬੀਬੀ ਰਣਜੀਤ ਕੌਰ ,ਭਾਈ ਸੁੱਖਵਿੰਦਰ ਸਿੰਘ ਬੱਬਰ ਅਤੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ ਸ਼ਾਮਲ ਹੋਣਗੇ।

Leave a Reply

Your email address will not be published. Required fields are marked *