ਨਵੀਂ ਦਿੱਲੀ – ਅੰਮ੍ਰਿਤਕਾਲ ਦਾ ਇਹ ਪਹਿਲਾ ਬਜਟ ਵਿਕਸਿਤ ਭਾਰਤ ਦੇ ਵਿਸ਼ਾਲ ਸੰਕਲਪ ਨੂੰ ਪੂਰਾ ਕਰਨ ਲਈ ਇਕ ਮਜ਼ਬੂਤ ਨੀਂਹ ਦਾ ਨਿਰਮਾਣ ਕਰੇਗਾ।
ਇਸ ਬਜਟ ਵਿੱਚ ਗਰੀਬ ਵਰਗ ਨੂੰ ਪਹਿਲ ਦਿੱਤੀ ਗਈ ਹੈ।
ਇਹ ਬਜਟ ਅੱਜ ਦੀ Aspirational Society, ਪਿੰਡ-ਗਰੀਬ, ਕਿਸਾਨ , ਮੱਧ ਵਰਗ ਸਾਰਿਆਂ ਦੇ ਸੁਫ਼ਨੇ ਨੂੰ ਪੂਰਾ ਕਰੇਗਾ।
ਪ੍ਰਧਾਨ ਮੰਤਰੀ ਵਿਸ਼ਵਕਰਮਾ ਕੌਸ਼ਲ ਸਨਮਾਨ ਭਾਵ ਪੀਐੱਮ ਵਿਕਾਸ, ਕਰੋੜਾਂ ਵਿਸ਼ਵਕਰਮਾਵਾਂ ਦੇ ਜੀਵਨ ਵਿਚ ਬਹੁਤ ਵੱਡਾ ਬਦਲਾਅ ਲਿਆਵੇਗਾ।
ਪਰੰਪਰਾਗਤ ਰੂਪ ਨਾਲ ਆਪਣੇ ਹੱਥਾਂ ਨਾਲ ਔਜ਼ਾਰਾਂ ਅਤੇ ਸਾਜ਼ੋ-ਸਾਮਾਨ ਨਾਲ ਸਖ਼ਤ ਮਿਹਨਤ ਕਰਕੇ ਕੁਝ ਨਾ ਕੁਝ ਬਣਾਉਣ ਜਾ ਰਿਹਾ ਹੈ। ਕਰੋੜਾਂ ਵਿਸ਼ਵਕਰਮਾ ਇਸ ਦੇਸ਼ ਦੇ ਨਿਰਮਾਤਾ ਹਨ।
ਸਰਕਾਰ ਨੇ ਕੋ-ਆਪਰੇਟਿਵ ਸੈਕਟਰ ਵਿਚ ਦੁਨੀਆ ਦੀ ਸਭ ਤੋਂ ਵੱਡੀ ਅੰਨ ਭੰਡਾਰਣ ਯੋਜਨਾ ਬਣਾਈ ਹੈ।
ਬਜਟ ਵਿਚ ਨਵੇਂ ਪ੍ਰਾਇਮਰੀ ਕੋ-ਆਪਰੇਟਿਵਸ ਬਣਾਉਣ ਦੀ ਇਕ ਅਭਿਲਾਸ਼ੀ ਯੋਜਨਾ ਦਾ ਵੀ ਐਲਾਨ ਕੀਤਾ ਹੈ।
ਹੁਣ ਅਸੀਂ ਡਿਜੀਟਲ ਪੇਮੈਂਟਸ ਦੀ ਸਫ਼ਲਤਾ ਨੂੰ ਖੇਤੀਬਾੜੀ ਸੈਕਟਰ ਵਿਚ ਵੀ ਦੁਹਰਾਉਣਾ ਹੈ।
ਇਸ ਲਈ ਇਸ ਬਜਟ ਵਿਚ ਅਸੀਂ ਡਿਜੀਟਲ ਐਗਰੀਕਲਚਰ ਇਨਫਰਾਸਟਰੱਕਚਰ ਦੀ ਇਕ ਬਹੁਤ ਵੱਡੀ ਯੋਜਨਾ ਲਿਆਂਦੀ ਹੈ।
ਇਹ ਬਜਟ ਟਿਕਾਊ ਭਵਿੱਖ ਲਈ ਗ੍ਰੀਨ ਗ੍ਰੋਥ, ਹਰੀ ਆਰਥਿਕਤਾ, ਹਰਿਆਲੀ ਬੁਨਿਆਦੀ ਢਾਂਚਾ ਅਤੇ ਹਰੀਆਂ ਨੌਕਰੀਆਂ ਨੂੰ ਬੇਮਿਸਾਲ ਵਿਸਥਾਰ ਦੇਵੇਗਾ।
ਇਸ ਬਜਟ ਵਿੱਚ Ease of Doing Business ਦੇ ਨਾਲ-ਨਾਲ ਸਾਡੇ ਉਦਯੋਗਾਂ ਲਈ ਕ੍ਰੈਡਿਟ ਸਹਾਇਤਾ ਅਤੇ ਸੁਧਾਰਾਂ ਦੀ ਮੁਹਿੰਮ ਨੂੰ ਅੱਗੇ ਵਧਾਇਆ ਗਿਆ ਹੈ।
MSMEs ਲਈ 2 ਲੱਖ ਕਰੋੜ ਰੁਪਏ ਦੀ ਵਾਧੂ ਲੋਨ ਗਰੰਟੀ ਦਾ ਪ੍ਰਬੰਧ ਕੀਤਾ ਗਿਆ ਹੈ। ਹੁਣ ਅਨੁਮਾਨਤ ਟੈਕਸ ਦੀ ਸੀਮਾ ਵਧਾਉਣ ਨਾਲ MSME ਨੂੰ ਵਧਣ ਵਿੱਚ ਮਦਦ ਮਿਲੇਗੀ।
ਇੱਕ ਖੁਸ਼ਹਾਲ ਅਤੇ ਵਿਕਸਤ ਭਾਰਤ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਮੱਧ ਵਰਗ ਇੱਕ ਵੱਡੀ ਤਾਕਤ ਹੈ।
ਮੱਧ ਵਰਗ ਦੇ ਸਸ਼ਕਤੀਕਰਨ ਲਈ ਸਾਡੀ ਸਰਕਾਰ ਨੇ ਪਿਛਲੇ ਸਾਲਾਂ ਵਿੱਚ ਬਹੁਤ ਸਾਰੇ ਫੈਸਲੇ ਲਏ ਹਨ ਅਤੇ Ease of Living ਨੂੰ ਯਕੀਨੀ ਬਣਾਇਆ ਹੈ।
ਅਸੀਂ ਟੈਕਸ ਦਰ ਘਟਾਈ ਹੈ, ਨਾਲ ਹੀ ਪ੍ਰਕਿਰਿਆ ਨੂੰ ਸਰਲ, ਪਾਰਦਰਸ਼ੀ ਅਤੇ ਤੇਜ਼ ਕੀਤਾ ਹੈ।