ਲਖਨਊ, 25 ਜਨਵਰੀ- ਜਾਣਕਾਰੀ ਅਨੁਸਾਰ ਇੱਥੇ ਇਕ ਚਾਰ ਮੰਜ਼ਿਲਾਂ ਇਮਾਰਤ ਢਹਿ ਗਈ। ਡਿਵੀਜ਼ਨਲ ਕਮਿਸ਼ਨਰ ਰੋਸ਼ਨ ਜੈਕਬ ਨੇ ਦੱਸਿਆ ਕਿ ਹੁਣ ਤੱਕ 14 ਲੋਕਾਂ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ ਹੈ ਅਤੇ 2-3 ਹੋਰ ਲੋਕਾਂ ਦੇ ਫ਼ਸੇ ਹੋਣ ਦੀ ਸੂਚਨਾ ਹੈ। ਸਾਰਿਆਂ ਦੀ ਹਾਲਤ ਠੀਕ ਹੈ। ਉਨ੍ਹਾਂ ਦੱਸਿਆ ਕਿ ਇਹ ਗੈਰ-ਕਾਨੂੰਨੀ ਉਸਾਰੀ ਵਾਲੀ ਇਮਾਰਤ ਸੀ ਜਿਸ ਦਾ ਪਲਾਨ ਪਾਸ ਨਹੀਂ ਹੋਇਆ ਸੀ। ਜਾਂਚ ਲਈ ਜ਼ੋਨ ਦੀ ਕਮੇਟੀ ਬਣਾਈ ਗਈ ਹੈ। ਬਚਾਅ ਕਾਰਜ ਡੇਢ ਘੰਟੇ ਹੋਰ ਜਾਰੀ ਰਹੇਗਾ।
ਚਾਰ ਮੰਜ਼ਿਲਾ ਇਮਾਰਤ ਡਿੱਗੀ, 14 ਲੋਕ ਬਚਾਏ
