ਫਗਵਾੜਾ, 22 ਮਾਰਚ (ਬਿਊਰੋ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਤੋਖ ਸਿੰਘ ਪਿੰਡ ਖਲਿਆਣ ਨੇ ਦੱਸਿਆ ਕਿ ਕੁਝ ਲੋਕਾਂ ਨੇ ਮਿਲ ਕੇ ਉਸ ਨਾਲ ਸਵੇਰੇ ਕੁੱਟਮਾਰ ਕੀਤੀ ਜਿਸ ਵਿੱਚੋਂ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ ਜਿੱਥੋਂ ਦੇ ਡਾਕਟਰਾਂ ਨੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਜਾਣਕਾਰੀ ਦਿੰਦੇ ਹੋਏ ਸੰਤੋਖ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਆਪ ਆਗੂ ਇੰਦਰਜੀਤ ਖਲਿਆਣ ਨਾਲ ਉਸ ਦਾ ਬੀਤੇ ਦਿਨੀਂ ਲੱਡੂ ਵੰਡਣ ਦੇ ਮਾਮਲੇ ਵਿਚ ਝਗੜਾ ਹੋ ਗਿਆ ਸੀ ਉਸੇ ਲਾਗ ਡਾਟ ਦੇ ਚਲਦਿਆਂ ਇੰਦਰਜੀਤ ਖਲਿਆਣ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਸੰਤੋਖ ਸਿੰਘ ਤੇ ਹਮਲਾ ਕਰ ਦਿੱਤਾ ਜਿਸ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਿਆ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਹ ਇੱਕ ਨਿੱਜੀ ਸਕੂਲ ਦੀ ਬੱਸ ਦਾ ਡਰਾਈਵਰ ਹੈ ਅਤੇ ਜਦੋਂ ਸਵੇਰੇ ਬੱਸ ਲੈ ਕੇ ਸਕੂਲ ਬੱਚਿਆਂ ਨੂੰ ਲੈਣ ਜਾ ਰਿਹਾ ਸੀ ਤਾਂ ਅਚਾਨਕ ਇੰਦਰਜੀਤ ਖਲਿਆਣ ਕੁੱਝ ਲੜਕਿਆਂ ਨੂੰ ਨਾਲ ਲੈ ਕੇ ਉਸ ਕੋਲ ਆਇਆ ਅਤੇ ਪਾਨੇ ਦੀ ਮੰਗ ਕੀਤੀ ਜਦੋਂ ਉਹ ਗੱਡੀ ਵਿੱਚੋਂ ਪਾਨਾ ਕੱਢ ਕੇ ਦੇਣ ਲਈ ਹੇਠਾਂ ਉਤਰਿਆ ਤਾਂ ਉਨ੍ਹਾਂ ਨੇ ਅਚਾਨਕ ਉਸ ਤੇ ਹਮਲਾ ਕਰ ਦਿੱਤਾ ਜਿਸ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਿਆ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਉਸਨੂੰ ਜਲੰਧਰ ਹਾਇਰ ਸੈਂਟਰ ਰੈਫਰ ਕਰ ਦਿੱਤਾ।
ਆਪ ਆਗੂ ‘ਤੇ ਹੋਇਆ ਕਾਤਿਲਾਨਾ ਹਮਲਾ
