ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਿਹਤਮੰਦ ਪੰਜਾਬ ਵੱਲ ਇਕ ਹੋਰ ਕਦਮ ਅੱਗੇ ਵਧਾਉਂਦੇ ਹੋਏ ਵੱਡਾ ਉਪਰਾਲਾ ਕੀਤਾ ਹੈ। ਪੰਜਾਬ ਦੇ ਆਂਗਣਵਾੜੀ ਕੇਂਦਰਾਂ ‘ਚ ਹੁਣ ਬੱਚਿਆਂ ਅਤੇ ਔਰਤਾਂ ਲਈ ਮਾਰਕਫੈੱਡ ਰਾਸ਼ਨ ਦੀ ਸਪਲਾਈ ਕਰੇਗਾ। ਸਮਾਜਿਕ ਸੁਰੱਖਿਆ ਵਿਭਾਗ ਅਤੇ ਮਾਰਕਫੈੱਡ ‘ਚ ਇਸ ਨੂੰ ਲੈ ਕੇ ਕਰਾਰ ਹੋਇਆ ਹੈ।
ਮੁੱਖ ਮੰਤਰੀ ਵੱਲੋਂ ਅੱਜ ਆਂਗਣਵਾੜੀ ਕੇਂਦਰਾਂ ‘ਚ ਬੱਚਿਆਂ ਅਤੇ ਔਰਤਾਂ ਲਈ ਆਉਣ ਵਾਲੇ ਖਾਣੇ ਦੇ ਉਤਪਾਦ ਮਾਰਕਫੈੱਡ ਦੇ ਸਹਿਯੋਗ ਨਾਲ ਲਾਂਚ ਕੀਤੇ ਗਏ। ਉਨ੍ਹਾਂ ਕਿਹਾ ਕਿ ਹੁਣ ਬਿਨਾਂ ਕਿਸੇ ਦੇਰੀ ਤੋਂ ਸਾਫ਼-ਸੁਥਰਾ ਖਾਣਾ ਬੱਚਿਆਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਆਂਗਣਵਾੜੀ ਕੇਂਦਰਾਂ ‘ਚ ਖਾਣੇ ਦੇ ਉਤਪਾਦਨ ਮਾਰਕਫੈੱਡ ਦੇ ਹੋਣਗੇ।