ਤਿੰਨ ਰੋਜ਼ਾ ‘ਪਹਿਲੀ ਸਿੱਖ ਹਿਸਟਰੀ ਕਾਂਗਰਸ’ ਦਿੱਲੀ ‘ਚ ਅੱਜ ਤੋਂ, ਕੌਮਾਂਤਰੀ ਪੱਧਰ ਦੇ ਪੰਜਾਬੀ ਭਾਈਚਾਰਿਆਂ ‘ਚ ਨਿੱਘਾ ਸੁਆਗਤ

ਨਵੀਂ ਦਿੱਲੀ : ਪਹਿਲੀ ਸਿੱਖ ਹਿਸਟਰੀ ਕਾਂਗਰਸ ਪੰਜ ਤੋਂ ਸੱਤ ਜਨਵਰੀ ਤੱਕ ਦਿੱਲੀ ਯੂਨੀਵਰਸਿਟੀ ਦੇ ਦਿੱਲੀ ਸਥਿਤ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ‘ਚ ਹੋਣ ਜਾ ਰਹੀ ਹੈ। ਕੌਮਾਂਤਰੀ ਪੱਧਰ ਦੇ ਪੰਜਾਬੀ ਭਾਈਚਾਰਿਆਂ ‘ਚ ਨਿਸ਼ਚਤ ਤੌਰ ‘ਤੇ ਇਸ ਪਹਿਲਕਦਮੀ ਦਾ ਨਿੱਘਾ ਸੁਆਗਤ ਕੀਤਾ ਜਾ ਰਿਹਾ ਹੈ। ਇਸ ਪਹਿਲੀ ਕਾਂਗਰਸ ਦੀ ਸ਼ੁਰੂਆਤ ਵੀਰਵਾਰ ਨੂੰ ਸਵੇਰੇ 10:30 ਵਜੇ ਕਾਲਜ ਦੇ ਪ੍ਰਿੰਸੀਪਲ ਪ੍ਰੋ. ਜਸਵਿੰਦਰ ਸਿੰਘ ਦੇ ਸੁਆਗਤੀ ਭਾਸ਼ਣ ਨਾਲ ਹੋਵੇਗੀ। ਇਸ ਉਪਰੰਤ ਕਾਲਜ ਦੀ ਗਵਰਨਿੰਗ ਬਾਡੀ ਦੇ ਚੇਅਰਮੈਨ ਤੇ ਸਾਬਕਾ ਐੱਮਪੀ ਤਰਲੋਚਨ ਸਿੰਘ ਦਾ ਭਾਸ਼ਣ ਹੋਵੇਗਾ ਤੇ ਕੁੰਜੀਵਤ ਭਾਸ਼ਣ ਇੰਡੀਅਨ ਕੌਂਸਲ ਆੱਫ਼ ਹਿਸਟੌਰੀਕਲ ਰਿਸਰਚ ਨਵੀਂ ਦਿੱਲੀ ਦੇ ਚੇਅਰਮੈਨ ਪ੍ਰੋ. ਰਘੂਵੇਂਦਰ ਤੰਵਰ ਵੱਲੋਂ ਦਿੱਤਾ ਜਾਵੇਗਾ।

ਇਸ ਪਹਿਲੀ ਸਿੱਖ ਇਤਿਹਾਸ ਕਾਂਗਰਸ ਦੇ ਪਲੇਠੇ ਦਿਨ ਪਹਿਲੇ ਸੈਸ਼ਨ ਦੇ ਮੁੱਖ ਮਹਿਮਾਨ ਉਤਰਾਖੰਡ ਦੇ ਰਾਜਪਾਲ ਲੈਫ਼ਟੀਨੈਂਟ ਜਨਰਲ ਗੁਰਮੀਤ ਸਿੰਘ ਹੋਣਗੇ। ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ, ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫ਼ਾਰ ਆਰਟਸ ਦੇ ਮੈਂਬਰ ਸਕੱਤਰ ਸਚਿਦਾਨੰਦ ਜੋਸ਼ੀ ਦੇ ਲੈਕਚਰ ਹੋਣਗੇ ਤੇ ਇਸ ਸੈਸ਼ਨ ਦੀ ਸਮਾਪਤੀ ਪ੍ਰੋ. ਪ੍ਰਤਿਭਾ ਚਾਵਲਾ ਵੱਲੋਂ ਮਹਿਮਾਨਾਂ ਦੇ ਧੰਨਵਾਦ ਨਾਲ ਹੋਵੇਗੀ।

Leave a Reply

Your email address will not be published. Required fields are marked *