ਸ਼ਿਮਲਾ, ਹਿਮਾਚਲ ਪ੍ਰਦੇਸ਼ ਦੀਆਂ ਤਿੰਨ ਵਿਧਾਨ ਸਭਾ ਉੁਪ ਚੋਣਾਂ ਵਿਚ ਅੱਜ ਸਵੇਰ ਗਿਆਰਾਂ ਵਜੇ ਤਕ 32 ਫੀਸਦੀ ਵੋਟਾਂ ਪੈ ਚੁੱਕੀਆਂ ਸਨ। ਇਨ੍ਹਾਂ ਵਿਚੋਂ ਨਾਲਾਗੜ੍ਹ ਵਿਚ ਸਭ ਤੋਂ ਵੱਧ 34.63 ਫੀਸਦੀ, ਹਮੀਰਪੁਰ ਵਿਚ 31.81 ਤੇ ਦੇਹਰਾ ਵਿਚ 31.61 ਫੀਸਦੀ ਵੋਟਾਂ ਪਈਆਂ। ਇਨ੍ਹਾਂ ਤਿੰਨ ਸੀਟਾਂ ਲਈ 13 ਉਮੀਦਵਾਰ ਮੈਦਾਨ ਵਿਚ ਹਨ। ਤਿੰਨੋਂ ਸੀਟਾਂ ਵਿਚੋਂ ਮੁੱਖ ਮੁਕਾਬਲਾ ਕਾਂਗਰਸ ਤੇ ਭਾਜਪਾ ਦਰਮਿਆਨ ਹੈ। ਸਭ ਤੋਂ ਦਿਲਚਸਪ ਮੁਕਾਬਲਾ ਦੇਹਰਾ ਤੋਂ ਹੈ ਜਿਥੇ ਮੁੱਖ ਮਤਰੀ ਸੁਖਵਿੰਦਰ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਚੋਣ ਲੜ ਰਹੀ ਹੈ।
ਹਿਮਾਚਲ ਪ੍ਰਦੇਸ਼ ਚੋਣਾਂ; ਹੁਣ ਤਕ 32 ਫੀਸਦੀ ਵੋਟਾਂ ਪਈਆਂ
