ਚੰਡੀਗੜ੍ਹ : ‘‘ਪਿਛਲੇ ਸੋਮਵਾਰ ਨੂੰ ਨਵਾਂਗਾਓਂ-ਕਾਂਸਲ ਟੀ-ਪੁਆਇੰਟ ਮੁੱਖ ਮੰਤਰੀ ਰਿਹਾਇਸ਼ ਨੇੜੇ ਰਜਿੰਦਰਾ ਪਾਰਕ ਤੋਂ ਅੰਬ ਦੇ ਬਾਗ ਵਿਚ ਮਿਲਿਆ ਬੰਬ (ਬੰਬ ਸ਼ੈੱਲ) ਐਕਟਿਵ ਨਹੀਂ ਸੀ’’। ਇਹ ਬੰਬ ਫਟਣ ਵਾਲਾ ਵੀ ਨਹੀਂ ਸੀ। ਇਹ ਪ੍ਰਗਟਾਵਾ ਚੰਡੀਗੜ੍ਹ ਦੇ ਐੱਸਐੱਸਪੀ ਮਨੀਸ਼ਾ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਅੱਗੇ ਕਿਹਾ ਕਿ ਇਸ ਬੰਬ ਧਮਾਕੇ ਤੋਂ ਕੋਈ ਸੁਰੱਖਿਆ ਖ਼ਤਰਾ ਨਹੀਂ ਸੀ। ਇਸ ਦੇ ਬਾਵਜੂਦ ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ। ਐੱਸਐੱਸਪੀ ਨੇ ਦੱਸਿਆ ਕਿ ਇਸ ਦੀ ਵਰਤੋਂ ਬਹੁਤ ਪਹਿਲਾਂ ਫੌਜ ਕਰਦੀ ਹੁੰਦੀ ਸੀ। ਚੰਡੀਮੰਦਰ ਆਰਮੀ ਦੀ ਬੰਬ ਡਿਸਪੋਜ਼ਲ ਟੀਮ ਨੇ ਇਸ ਦੀ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਲਿਆਂਦੀ ਹੈ। ਬੰਬ, ਭਾਰਤ ਦੀ ਆਰਡੀਨੈਂਸ ਫੈਕਟਰੀ ਆ ਗਿਆ ਸੀ। ਹੁਣ ਇਸ ਤਰ੍ਹਾਂ ਦੇ ਬੰਬਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ।