ਨਿਊਯਾਰਕ- ਅਮਰੀਕਾ ਵਿਖੇ ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੇ ਇਕ ਪਰਿਵਾਰ ਦੇ ਚਾਰ ਮੈਂਬਰ ਉਸ ਸਮੇਂ ਚਮਤਕਾਰੀ ਢੰਗ ਨਾਲ ਬਚ ਗਏ, ਜਦੋਂ ਉਨ੍ਹਾਂ ਦੀ ਕਾਰ 75 ਮੀਟਰ ਹੇਠਾਂ ਇਕ ਚੱਟਾਨ ਨਾਲ ਜਾ ਟਕਰਾਈ। ਇਸ ਮਾਮਲੇ ਵਿਚ ਅਧਿਕਾਰੀਆਂ ਨੇ ਭਾਰਤੀ ਮੂਲ ਦੇ 41 ਸਾਲਾ ਪਿਤਾ ਨੂੰ ਹੱਤਿਆ ਦੀ ਕੋਸ਼ਿਸ਼ ਅਤੇ ਬਾਲ ਸ਼ੋਸ਼ਣ ਦੇ ਸ਼ੱਕ ਵਿਚ ਗ੍ਰਿਫ਼ਤਾਰ ਕੀਤਾ ਹੈ ਕਿਉਂਕਿ ਉਸ ਨੇ ਜਾਣ ਬੁੱਝ ਕੇ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਟੇਸਲਾ ਨੂੰ ਇਕ ਚੱਟਾਨ ਤੋਂ ਹੇਠਾਂ ਸੁੱਟ ਦਿੱਤਾ।
ਹਾਈਵੇਅ ਪੈਟਰੋਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੈਲੀਫੋਰਨੀਆ ਦੇ ਪਾਸਡੇਨਾ ਦੇ ਧਰਮੇਸ਼ ਏ ਪਟੇਲ ਨੂੰ ਹਸਪਤਾਲ ਤੋਂ ਰਿਹਾਅ ਹੋਣ ਤੋਂ ਬਾਅਦ ਸੈਨ ਮਾਟੇਓ ਕਾਉਂਟੀ ਜੇਲ੍ਹ ਭੇਜਿਆ ਜਾਵੇਗਾ।ਕੈਲੀਫੋਰਨੀਆ ਹਾਈਵੇਅ ਪੈਟਰੋਲ (ਸੀਐਚਪੀ) ਨੇ ਮੰਗਲਵਾਰ ਨੂੰ ਕਿਹਾ ਕਿ ਬਚਾਅ ਕਰਮੀ ਟੈਸਲਾ ਵਿੱਚ ਫਸੇ ਦੋ ਬੱਚਿਆਂ ਅਤੇ ਦੋ ਬਾਲਗਾਂ ਨੂੰ ਬਚਾਉਣ ਲਈ ਚੱਟਾਨ ਤੋਂ ਹੇਠਾਂ ਉਤਰੇ, ਜਦੋਂ ਇਹ ਸੋਮਵਾਰ ਨੂੰ ਸੈਨ ਫਰਾਂਸਿਸਕੋ ਨੇੜੇ ਪ੍ਰਸ਼ਾਂਤ ਮਹਾਸਾਗਰ ਦੇ ਨਾਲ ਨਾਲ ਲੱਗਦੇ ਸੁੰਦਰ ਹਾਈਵੇਅ 1 ਤੋਂ ਉਤਰ ਗਈ।ਸੀਐਚਪੀ ਨੇ ਦੱਸਿਆ ਕਿ ਉਨ੍ਹਾਂ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ।