Punjab News ਡੀਜੀਪੀ ਗੌਰਵ ਯਾਦਵ ਕੇਂਦਰ ਸਰਕਾਰ ਵਿਚ ਡਾਇਰੈਕਟਰ ਜਨਰਲ ਦੀ ਪੋਸਟ ਲਈ ਪੈਨਲ ’ਚ ਸ਼ਾਮਲ

ਚੰਡੀਗੜ੍ਹ,ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਕੇਂਦਰੀ ਸੁਰੱਖਿਆ ਬਲ/ਏਜੰਸੀ ਦੇ ਡਾਇਰੈਕਟਰ ਜਨਰਲ ਦੀ ਪੋਸਟ ਲਈ ਪੈਨਲ ਵਿਚ ਸ਼ਾਮਲ ਕੀਤਾ ਗਿਆ ਹੈ। ਕੇਂਦਰੀ ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਸੋਮਵਾਰ ਨੂੰ ਕੇਂਦਰ ’ਚ ਸਿਖਰਲੇ ਅਹੁਦਿਆਂ ’ਤੇ ਰਹਿਣ ਲਈ ਪੰਜ ਆਈਪੀਐਸ ਅਧਿਕਾਰੀਆਂ ਦੀ ਸੂਚੀ ਨੂੰ ਮਨਜ਼ੂਰੀ ਦਿੱਤੀ ਹੈ। ਭਾਰਤ ਸਰਕਾਰ ਵਿੱਚ ਡਾਇਰੈਕਟਰ ਜਨਰਲ (ਡੀਜੀ) ਅਤੇ ਡੀਜੀ ਦੇ ਬਰਾਬਰ ਦੀਆਂ ਅਸਾਮੀਆਂ ਲਈ ਪੈਨਲ ਕੀਤੇ ਗਏ ਅਧਿਕਾਰੀਆਂ ਦੀ ਸੂਚੀ ਵਿਚ ਨੁਜ਼ਤ ਹਸਨ (IPS: 1991: AGMUT), ਗੌਰਵ ਯਾਦਵ (IPS: 1992: PB), ਡੀਜੀ ਬਰਾਬਰ: ਚੌ. ਡੀ. ਤਿਰੁਮਾਲਾ ਰਾਓ (IPS: 1989: AP), ਆਦਿਤਿਆ ਮਿਸ਼ਰਾ (IPS: 1989: UP) ਅਤੇ ਇਦਸ਼ਿਸ਼ਾ ਨੌਂਗਰਾਂਗ (IPS: 1992: MN) ਸ਼ਾਮਲ ਹਨ।

ਯਾਦਵ 1992 ਬੈਚ ਦੇ ਆਈਪੀਐੱਸ ਅਧਿਕਾਰੀ ਹਨ। ਇਸ ਤੋਂ ਪਹਿਲਾਂ ਯਾਦਵ ਪੰਜਾਬ ਵਿਚ ਕਈ ਆਈਪੀਐੱਸ ਅਧਿਕਾਰੀਆਂ ਨੂੰ ਸੁਪਰਸੀਡ ਕਰਕੇ ਪੰਜਾਬ ਦੇ ਡੀਜੀਪੀ ਬਣੇ ਸਨ। ਇਸ ਨਵੀਂ ਪੇਸ਼ਕਦਮੀ ਨਾਲ ਯਾਦਵ ਨੇ ਸੂਬਾ ਤੇ ਕੇਂਦਰ ਸਰਕਾਰ ਵਿੱਚ ਸਿਖਰਲੇ ਅਹੁਦਿਆਂ ਲਈ ਕਈ ਅਧਿਕਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਨਾਲ ਪੰਜਾਬ ਪੁਲੀਸ ਦੇ ਮੁਖੀ ਵਜੋਂ ਉਨ੍ਹਾਂ ਦੀ ਸਥਿਤੀ ਮਜ਼ਬੂਤ ਹੋਈ ਹੈ। ਯਾਦਵ ਦੀ ਡੀਜੀਪੀ ਪੰਜਾਬ ਵਜੋਂ ਨਿਯੁਕਤੀ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਵੱਲੋਂ ਪੈਨਲ ਸੂਚੀਬੱਧ ਕਰਨ ਦੇ ਅਮਲ ਵਿੱਚੋਂ ਲੰਘੇ ਬਿਨਾਂ ਕੀਤੀ ਗਈ ਸੀ।

Leave a Reply

Your email address will not be published. Required fields are marked *