ਭਿੱਖੀਵਿੰਡ : ਭਾਰਤ-ਪਾਕਿ ਸਰਹੱਦ ’ਚ ਲੰਘੀ ਰਾਤ ਪਾਕਿਸਤਾਨ ਤਰਫੋਂ ਡ੍ਰੋਨ ਦੀ ਆਮਦ ਹੋਈ। ਜਿਸ ਨੂੰ ਖਦੇੜਨ ਲਈ ਉਥੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ 15 ਰਾਂਉਡ ਫਾਇਰ ਕੀਤੇ ਗਏ । ਜਦੋਂਕਿ ਸਵੇਰ ਸਮੇਂ ਬੀਐੱਸਐੱਫ ਦੇ ਜਵਾਨਾਂ ਵੱਲੋਂ ਇਲਾਕੇ ’ਚ ਤਲਾਸ਼ੀ ਅਭਿਆਨ ਵੀ ਚਲਾਇਆ ਜਾ ਰਿਹਾ ਹੈ ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਹੱਦੀ ਚੌਂਕੀ ਕਾਲੀਆ ਬੈਰੀਅਰ ਅਧੀਨ ਬੁਰਜੀ ਨੰਬਰ 146/14 ਦੇ ਖੇਤਰ ’ਚ ਰਾਤ 11 ਵਜੇ ਪਾਕਿਸਤਾਨ ਤਰਫੋਂ ਡ੍ਰੋਨ ਦੀ ਗਤੀਵਿਧੀ ਹੋਈ। ਜਿਸਦੇ ਚਲਦਿਆਂ ਉਥੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਡ੍ਰੋਨ ਨੂੰ ਖਦੇੜਨ ਲਈ 15 ਰਾਂਊਡ ਫਾਇਰ ਕੀਤੇ ਗਏ । ਬੀ ਐਸ ਐਫ ਦੇ ਅਧਿਕਾਰੀਆ ਨੇ ਦੱਸਿਆ ਕਿ ਇਲਾਕੇ ਵਿਚ ਤਲਾਸ਼ੀ ਅਭਿਆਨ ਵੀ ਚਲਾਇਆ ਜਾ ਰਿਹਾ ਹੈ ।