ਕਿਸਾਨਾਂ ਦੇ ਘਿਰਾਓ ਤੋਂ ਪਹਿਲਾਂ ਕਰਨਾਲ ’ਚ ਦਫਾ 144 ਲਾਗੂ

144/nawanpunjab.com

ਕਰਨਾਲ, 6 ਸਤੰਬਰ (ਦਲਜੀਤ ਸਿੰਘ)- ਜ਼ਿਲ੍ਹਾ ਮੈਜਿਸਟਰੇਟ (ਡੀਐਮ) ਨਿਸ਼ਾਂਤ ਕੁਮਾਰ ਯਾਦਵ ਨੇ ਭਲਕੇ ਮੰਗਲਵਾਰ ਨੂੰ ਕਿਸਾਨਾਂ ਵੱਲੋਂ ਮਿੰਨੀ ਸਕੱਤਰੇਤ ਦੇ ਘਿਰਾਓ ਦੇ ਐਲਾਨ ਨੂੰ ਵੇਖਦਿਆਂ ਕਰਨਾਲ ਜ਼ਿਲ੍ਹੇ ’ਚ ਧਾਰਾ 144 ਲਾਗੂ ਕਰ ਦਿੱਤੀ ਹੈ। ਕਿਸਾਨਾਂ ‘ਤੇ 28 ਅਗਸਤ ਦੇ ਲਾਠੀਚਾਰਜ ਵਿਰੁੱਧ ਕਿਸਾਨਾਂ ਨੇ ਇਸ ਘਿਰਾਓ ਦਾ ਐਲਾਨ ਕੀਤਾ ਹੋਇਆ ਹੈ। ਡੀਐਮ ਦੇ ਆਦੇਸ਼ ਵਿੱਚ ਕਿਹਾ ਗਿਆ ਹੈ, “ਪੁਲਿਸ ਸੁਪਰਡੈਂਟ, ਕਰਨਾਲ, ਇੰਦਰੀ, ਘਰੌਂਡਾ ਅਤੇ ਅਸੰਧ ਦੇ ਐਸਡੀਐਮ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਬੀਡੀਪੀਓ ਅਤੇ ਡਿਊਟੀ ਮੈਜਿਸਟ੍ਰੇਟ ਧਾਰਾ 144 ਦੀ ਪਾਲਣਾ ਯਕੀਨੀ ਬਣਾਉਣਗੇ। ਇੱਕ ਟ੍ਰੈਫਿਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਤੇ ਬਦਲਵੇਂ ਰਾਹ ਨਿਰਧਾਰਤ ਕੀਤੇ ਗਏ ਹਨ। 30 ਅਗਸਤ ਨੂੰ, ਬੀਕੇਯੂ ਦੇ ਪ੍ਰਧਾਨ ਗੁਰਨਾਮ ਸਿੰਘ ਚੜ੍ਹੂਨੀ ਦੀ ਅਗਵਾਈ ਵਿੱਚ ਕਿਸਾਨਾਂ ਨੇ 7 ਸਤੰਬਰ ਨੂੰ ਕਰਨਾਲ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ਦੀ ਧਮਕੀ ਦਿੱਤੀ ਸੀ। ਕਿਸਾਨਾਂ ਨੇ ਕਿਹਾ ਸੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ, ਤਾਂ ਮਿੰਨੀ ਸਕੱਤਰੇਤ ਦਾ ਘਿਰਾਓ ਕੀਤਾ ਜਾਵੇਗਾ।

ਇਨ੍ਹਾਂ ਮੰਗਾਂ ਵਿੱਚ ਅਧਿਕਾਰੀ ਆਯੂਸ਼ ਸਿਨਹਾ ਵਿਰੁੱਧ ਐਫਆਈਆਰ ਦਾਇਰ ਕਰਨਾ ਸ਼ਾਮਲ ਹੈ, ਜਿਨ੍ਹਾਂ ਨੇ ਅੰਦੋਲਨਕਾਰੀ ਕਿਸਾਨਾਂ ਦੇ “ਸਿਰ ਤੋੜਨ” ਵਾਲੀ ਟਿੱਪਣੀ ਕੀਤੀ ਸੀ, ਅਤੇ ਇਸ ਦੇ ਨਾਲ ਹੀ ਮ੍ਰਿਤਕ ਕਿਸਾਨ ਸੁਸ਼ੀਲ ਕਾਜਲ ਦੇ ਪਰਿਵਾਰ ਨੂੰ 25 ਲੱਖ ਰੁਪਏ ਦਾ ਮੁਆਵਜ਼ਾ 6 ਸਤੰਬਰ ਤੱਕ ਦੇਣ ਦੀ ਗੱਲ ਵੀਤੀ ਗਈ ਹੈ। ਐਸਕੇਐਮ ਦੇ ਨੇਤਾ ਬੀਐਸ ਰਾਜੇਵਾਲ ਨੇ ਕਿਉਂਕਿ ਭਲਕੇ ਕਰਨਾਲ ਦੇ ਘਿਰਾਓ ਲਈ ਯੂਪੀ ਦੇ ਕਿਸਾਨਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ; ਇਸ ਲਈ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਵੀ ਜ਼ਿਆਦਾ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *