ਨਵੀਂ ਦਿੱਲੀ : ਫਾਇਰ ਐਂਡ ਫਿਊਰੀ ਸੈਪਰਸ ਦੀ ਕੈਪਟਨ ਸ਼ਿਵਾ ਚੌਹਾਨ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ ‘ਤੇ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ। ਨਿਊਜ਼ ਏਜੰਸੀ ਏਐਨਆਈ ਨੇ ਭਾਰਤੀ ਸੈਨਾ ਦੇ ਹਵਾਲੇ ਨਾਲ ਕਿਹਾ ਕਿ ਕੈਪਟਨ ਸ਼ਿਵਾ ਚੌਹਾਨ ਨੇ ਸਖ਼ਤ ਸਿਖਲਾਈ ਪੂਰੀ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ ‘ਤੇ ਤਾਇਨਾਤ ਕੀਤਾ ਗਿਆ
ਭਾਰਤੀ ਫੌਜ ਦੀ ਫਾਇਰ ਐਂਡ ਫਿਊਰੀ ਕੋਰ ਨੇ ਦੱਸਿਆ ਕਿ ਕੈਪਟਨ ਸ਼ਿਵਾ ਚੌਹਾਨ ਨੂੰ ਕੁਮਾਰ ਪੋਸਟ ‘ਤੇ ਕਾਰਜਸ਼ੀਲ ਤੌਰ ‘ਤੇ ਤਾਇਨਾਤ ਕੀਤਾ ਗਿਆ ਹੈ, ਜਿਸ ਨਾਲ ਉਹ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ ‘ਤੇ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ।
ਕੁਮਾਰ ਪੋਸਟ 15600 ਫੁੱਟ ਦੀ ਉਚਾਈ ‘ਤੇ
ਦੱਸ ਦੇਈਏ ਕਿ ਸਿਆਚਿਨ ਗਲੇਸ਼ੀਅਰ ‘ਚ ਸਥਿਤ ਕੁਮਾਰ ਪੋਸਟ 15632 ਫੁੱਟ ਦੀ ਉਚਾਈ ‘ਤੇ ਹੈ। ਸਿਆਚਿਨ ਗਲੇਸ਼ੀਅਰ ਦੁਨੀਆ ਦਾ ਸਭ ਤੋਂ ਉੱਚਾ ਜੰਗੀ ਮੈਦਾਨ ਹੈ। ਸਿਆਚਿਨ ਗਲੇਸ਼ੀਅਰ ‘ਤੇ ਭਾਰਤ ਅਤੇ ਪਾਕਿਸਤਾਨ ਦੇ ਸੈਨਿਕਾਂ ਵਿਚਾਲੇ ਕਈ ਵਾਰ ਝੜਪਾਂ ਵੀ ਦੇਖੀਆਂ ਗਈਆਂ ਹਨ।