ਤਲਵੰਡੀ ਸਾਬੋ, 3 ਜਨਵਰੀ – ਨਾਮੀ ਗੈਂਗਸਟਰ ਮਰਹੂਮ ਕੁਲਬੀਰ ਨਰੂਆਣਾ ਦੇ ਕਰੀਬੀ ਸਾਥੀ ਰਹੇ ਅਤੇ ਗੈਂਗਸਟਰ ਮਨਪ੍ਰੀਤ ਮੰਨਾ ਦੇ ਵਿਰੋਧੀਆਂ ’ਚ ਗਿਣੇ ਜਾਂਦੇ ਤਲਵੰਡੀ ਸਾਬੋ ਨਗਰ ਪੰਚਾਇਤ ਦੇ ਸਾਬਕਾ ਮੀਤ ਪ੍ਰਧਾਨ ਅਜ਼ੀਜ਼ ਖਾਂ ਦੀ ਬੀਤੀ ਦੇਰ ਰਾਤ ਸੰਗਰੂਰ ਦੇ ਕਾਲਾ ਝਾੜ ਕੋਲ ਸੜਕੀ ਹਾਦਸੇ ’ਚ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਹਾਦਸੇ ’ਚ ਅਜ਼ੀਜ਼ ਦੇ ਇਕ ਸਰਕਾਰੀ ਗੰਨਮੈਨ ਅਤੇ ਇਕ ਸਾਥੀ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।
ਨਾਮੀ ਗੈਂਗਸਟਰ ਨਰੂਆਣਾ ਦੇ ਕਰੀਬੀ ਰਹੇ ਅਜ਼ੀਜ਼ ਖਾਂ ਦੀ ਸੜਕ ਹਾਦਸੇ ’ਚ ਮੌਤ
