ਦਿੱਲੀ ਦੇ ਚਾਂਦਨੀ ਮਹਲ ਇਲਾਕੇ ‘ਚ ਵੱਡਾ ਹਾਦਸਾ: ਖਸਤਾਹਾਲ ਇਮਾਰਤ ਦੀ ਛੱਤ ਡਿੱਗੀ, 6 ਲੋਕ ਦੱਬੇ; ਮਾਂ -ਪੁੱਤਰ ਦੀ ਮੌਤ

ਨਵੀਂ ਦਿੱਲੀ, ਜਾਸ.। ਦਿੱਲੀ ਦੇ ਚਾਂਦਨੀ ਮਹਲ ਇਲਾਕੇ ‘ਚ ਇਕ ਘਰ ਦੀ ਛੱਤ ਹੇਠ 6 ਲੋਕ ਦੱਬ ਗਏ, ਜਿਨ੍ਹਾਂ ‘ਚੋਂ ਮਾਂ-ਪੁੱਤ ਸਮੇਤ 2 ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਅੱਜ ਸਵੇਰੇ 4.45 ਵਜੇ ਚਿਟਲੀ ਕਬਰ ਵਿਖੇ ਸਥਿਤ ਕਰੀਬ ਸੌ ਸਾਲ ਪੁਰਾਣੇ ਮਕਾਨ ਦੀ ਛੱਤ ਡਿੱਗਣ ਦੀ ਸੂਚਨਾ ਮਿਲੀ।

ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਨੇ ਦੇਖਿਆ ਕਿ ਉਥੇ ਮਲਬਾ ਫੈਲਿਆ ਹੋਇਆ ਸੀ। ਮਾਂ-ਪੁੱਤ ਦੀ ਮੌਤ ਹੋ ਗਈ ਹੈ। ਚਾਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ, ਜਿਨ੍ਹਾਂ ਨੂੰ LNJP ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

Leave a Reply

Your email address will not be published. Required fields are marked *