ਲੁਧਿਆਣਾ – ਲੁਧਿਆਣਾ ਦੇ ਸ਼ੇਖੇਵਾਲ ‘ਚ ਦਿਨ-ਦਿਹਾੜੇ ਮਨੀ ਟਰਾਂਸਫ਼ਰ ਦਾ ਕਾਰੋਬਾਰ ਕਰਨ ਵਾਲੇ ਇਕ ਦੁਕਾਨਦਾਰ ਤੋਂ 2-3 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸੇਖੇਵਾਲ ਰੋਡ ਸਥਿਤ ਦੁਕਾਨਦਾਰ ਅਜੇ ਦੁਕਾਨ ਖੋਲ੍ਹ ਹੀ ਰਿਹਾ ਸੀ ਕਿ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਕੋਲੋਂ 2-3 ਲੱਖ ਰੁਪਏ ਦੀ ਨਕਦੀ ਖ਼ੋਹ ਕੇ ਫ਼ਰਾਰ ਹੋ ਗਏ।
ਮੋਟਰਸਾਈਕਲਾਂ ‘ਤੇ ਆਏ 6-7 ਲੁਟੇਰਿਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਲੁਟੇਰਿਆਂ ਵੱਲੋਂ ਦੁਕਾਨਦਾਰ ‘ਤੇ ਹਮਲਾ ਵੀ ਕੀਤਾ ਗਿਆ। ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ‘ਚ ਕੈਦ ਹੋ ਗਈ। ਫਿਲਹਾਲ ਮੌਕੇ ‘ਤੇ ਏ. ਡੀ. ਸੀ. ਪੀ. ਅਤੇ ਪੁਲਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।