ਨਾਲਾਗੜ੍ਹ- ਬੱਦੀ ਡਰੱਗ ਵਿਭਾਗ ਨੇ ਮੰਗਲਵਾਰ ਨੂੰ ਨਕਲੀ ਦਵਾਈਆਂ ਦਾ ਜ਼ਖੀਰਾ ਫੜਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਵਿਭਾਗ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕੀਤੀ ਹੈ। ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਬੱਦੀ ਦੀਆਂ ਨਾਮੀ ਦਵਾਈਆਂ ਕੰਪਨੀਆਂ ਦੀਆਂ ਨਕਲੀ ਦਵਾਈਆਂ ਗੈਰ-ਕਾਨੂੰਨੀ ਰੂਪ ਨਾਲ ਬਣਾਈਆਂ ਜਾ ਰਹੀਆਂ ਹਨ, ਜਿਸ ਤੋਂ ਬਾਅਦ ਡਰੱਗ ਇੰਸਪੈਕਟਰ ਦੀ ਟੀਮ ਨੇ ਬੱਦੀ ਬੈਰੀਅਰ ਤੋਂ ਨਿਕਲ ਰਹੀ ਇਕ ਕ੍ਰੇਟਾ ਕਾਰ ਦੀ ਤਲਾਸ਼ੀ ਲਈ, ਜਿਸ ‘ਚ ਡਰੱਗ ਵਿਭਾਗ ਨੂੰ 8 ਡੱਬੇ ਬਰਾਮਦ ਹੋਏ। ਇਨ੍ਹਾਂ ‘ਚ ਬੱਦੀ ਦੇ ਨਾਮੀ ਉਦਯੋਗਾਂ ਦੀਆਂ ਨਕਲੀ ਦਵਾਈਆਂ ਬਰਾਮਦ ਹੋਈਆਂ।
ਵਿਭਾਗ ਨੇ ਸੂਚਨਾ ਦੇ ਆਧਾਰ ‘ਤੇ ਇਕ ਗੋਦਾਮ ‘ਚ ਵੀ ਛਾਪੇਮਾਰੀ ਕੀਤੀ, ਜਿੱਥੇ ਹਜ਼ਾਰਾਂ ਦੀ ਗਿਣਤੀ ‘ਚ ਨਾਮੀ ਕੰਪਨੀਆਂ ਦੀਆਂ ਨਕਲੀ ਦਵਾਈਆਂ ਅਤੇ ਰਾਅ ਮੈਟੀਰੀਅਲ ਬਰਾਮਦ ਹੋਇਆ ਹੈ। ਡਰੱਗ ਕੰਟਰੋਲਰ ਨਵਨੀਤ ਮਰਵਾਹਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਬੱਦੀ ਬੈਰੀਅਰ ‘ਤੇ ਇਕ ਗੱਡੀ ਤੋਂ ਨਕਲੀ ਦਵਾਈਆਂ ਬਰਾਮਦ ਕੀਤੀਆਂ ਹਨ, ਜਿਸ ਤੋਂ ਬਾਅਦ ਟੀਮ ਵਲੋਂ ਇਕ ਗੋਦਾਮ ‘ਚ ਵੀ ਛਾਪੇਮਾਰੀ ਕੀਤੀ ਗਈ, ਨਾਲ ਹੀ ਉਸ ਫੈਕਟਰੀ ‘ਚ ਵੀ ਜਾਂਚ ਕੀਤੀ ਜਾ ਰਹੀ ਹੈ, ਜਿੱਥੇ ਇਹ ਦਵਾਈਆਂ ਬਣਾਈਆਂ ਜਾ ਰਹੀਆਂ ਸਨ, ਉੱਥੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।