ਫਗਵਾੜਾ/ਲੁਧਿਆਣਾ , 12 ਮਾਰਚ (ਬਿਊਰੋ)- ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਦਾ ਪ੍ਰਿੰਸੀਪਲ ਸਕੱਤਰ ਏ. ਵੇਣੂ ਪ੍ਰਸਾਦ ਨੂੰ ਨਿਯੁਕਤ ਕੀਤਾ ਗਿਆ ਹੈ।
ਏ. ਵੇਣੂ ਪ੍ਰਸਾਦ ਸਾਲ 1991 ਬੈਚ ਦੇ ਆਈ. ਏ. ਐੱਸ. ਅਫ਼ਸਰ ਹਨ ਅਤੇ ਇਸ ਸਮੇਂ ਐਡੀਸ਼ਨਲ ਚੀਫ਼ ਸਕੱਤਰ ਟੈਕਸੇਸ਼ਨ ਲੱਗੇ ਹੋਏ ਹਨ। ਏ. ਵੇਣੂ ਪ੍ਰਸਾਦ ਹੁਸਨ ਲਾਲ ਦੀ ਥਾਂ ਲੈਣਗੇ। ਹੁਸਨ ਲਾਲ ਦੀ ਨਵੀਂ ਨਿਯੁਕਤੀ ਦੇ ਹੁਕਮ ਅਜੇ ਜਾਰੀ ਨਹੀਂ ਹੋਏ ਹਨ।