ਹਰਿਆਣਾ ਦੇ ਸਾਰੇ ਹਸਪਤਾਲਾਂ ’ਚ ਲਗਾਏ ਜਾਣਗੇ ਆਕਸੀਜਨ ਜਨਰੇਟਰ ਪਲਾਂਟ : ਅਨਿਲ ਵਿਜ

anil-vij-pti/nawanpunjab.com

ਰੋਹਤਕ, , 23 ਜੁਲਾਈ (ਦਲਜੀਤ ਸਿੰਘ)- ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਉਹ ਹਰਿਆਣਾ ਨੂੰ ਆਕਸੀਜਨ ਦੇ ਮਾਮਲੇ ’ਚ ਆਤਮਨਿਰਭਰ ਬਣਾਉਣਾ ਚਾਹੁੰਦੇ ਹਨ ਅਤੇ ਇਸੇ ਕੜੀ ’ਚ ਆਕਸੀਜਨ ਜਨਰੇਟਰ ਪਲਾਂਟ ਹਰ ਹਸਪਤਾਲ ’ਚ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਸਾਨੂੰ ਲੋੜ ਪੈਣ ’ਤੇ ਕਿਸੇ ਹੋਰ ਕੋਲੋਂ ਆਕਸੀਜਨ ਨਾ ਮੰਗਣੀ ਪਵੇ, ਇਸ ਲਈ ਅਸੀਂ ਕੋਰੋਨਾ ਦੀ ਦੂਜੀ ਲਹਿਰ ਦੇ ਅਨੁਭਵਾਂ ਦਾ ਇਸਤੇਮਾਲ ਕਰਦੇ ਹੋਏ ਅੱਗੇ ਵਧਾਂਗੇ। ਵਿਜ ਨੇ ਕਿਹਾ ਕਿ ਸੂਬੇ ’ਚ 40 ਆਕਸੀਜਨ ਪਲਾਂਟ ਪੀ.ਐੱਮ. ਕੇਅਰਸ ਫੰਡ ਤੋਂ ਲੱਗਣਗੇ ਜਦਕਿ 139 ਆਕਸੀਜਨ ਪਲਾਂਟ ਦੇ ਟੈਂਡਰ ਜਲਦੀ ਕੀਤੇ ਜਾਣਗੇ। ਵਿਜ ਨੇ ਦੱਸਿਆ ਕਿ ਸੀ.ਐੱਸ.ਆਰ. ਜ਼ਰੀਏ ਵੀ ਕੁਝ ਆਕਸੀਜਨ ਪਲਾਂਟ ਹਰਿਆਣਾ ’ਚ ਲਗਾਏ ਜਾ ਰਹੇ ਹਨ।

ਇਸ ਤੋਂ ਇਲਾਵਾ ਹਰ ਹਸਪਤਾਲ ਅਤੇ ਮੈਡੀਕਲ ਕਾਲਜ ’ਚ ਹਰ ਬੈਂਡ ਤਕ ਪਾਈਪਡ ਆਕਸੀਜਨ ਪਹੁੰਚਾਉਣ ਦੀ ਸੁਵਿਧਾ ਨੂੰ ਲਗਾਉਣ ਦੇ ਆਦੇਸ਼ ਕਰ ਦਿੱਤੇ ਗਏ ਹਨ ਅਤੇ ਇਸ ’ਤੇ ਕੰਮ ਵੀ ਸ਼ੁਰੂ ਹੋ ਚੁੱਕਾ ਹੈ. ਵਿਜ ਅੱਜ ਪੰਡਿਤ ਭਗਵਤ ਦਿਆਲ ਸ਼ਰਮਾ ਸਿਹਤ ਆਯੁਰਵਿਿਗਆਨ ਯੂਨੀਵਰਸਿਟੀ, ਰੋਹਤਕ ’ਚ ਵੱਖ-ਵੱਖ ਯੋਜਨਾਵਾਂ ਦੀ ਸ਼ੁਰੂਆਤ ਅਤੇ ਲਾਂਚ ਈਵੈਂਟ ’ਚ ਵੀਡੀਓ ਕਾਨਫਰੰਸਿੰਗ ਰਾਹੀਂ ਮੁੱਖ ਮਹਿਮਾਨ ਦੇ ਰੂਪ ’ਚ ਡਿਜੀਟਲੀ ਜੁੜੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।

Leave a Reply

Your email address will not be published. Required fields are marked *