ਸੰਗਰੂਰ : ਵੱਡੀ ਗਿਣਤੀ ‘ਚ ਕਿਸਾਨ ਖਨੌਰੀ ਸਰਹੱਦ (Khanauri Border) ’ਤੇ ਪਹੁੰਚ ਗਏ ਹਨ। ਲੰਮੇ ਸਮੇਂ ਤੋਂ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਨੇ ਕਿਸਾਨਾਂ ਨੂੰ ਸੰਬੋਧਨ ਕੀਤਾ। ਡੱਲੇਵਾਲ ਨੇ ਲੱਖਾਂ ਦੀ ਗਿਣਤੀ ‘ਚ ਪਹੁੰਚੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਕਿਸਾਨਾਂ ਨੂੰ ਮਿਲਣ ਦੀ ਇੱਛਾ ਸੀ। ਉਨ੍ਹਾਂ ਕਿਹਾ ਕਿ ਤੁਸੀਂ ਬਹੁਤ ਮੁਸ਼ਕਿਲ ਨਾਲ ਇੱਥੇ ਪਹੁੰਚੇ ਹੋ। ਉਨ੍ਹਾਂ ਕਿਹਾ ਕਿ ਇਹ ਲੜਾਈ ਮੈਂ ਨਹੀਂ ਤੁਸੀਂ ਲੜ ਰਹੇ ਹੋ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੋਰਚਾ ਜਿੱਤੇਗਾ। ਪੁਲਿਸ ਨੇ ਵਾਰ-ਵਾਰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੀ। ਉਨ੍ਹਾਂ ਕਿਹਾ ਕਿ ਆਰਾਮ ਨਾਲ ਬੈਠਣ ‘ਤੇ ਕੋਈ ਕੰਮ ਨਹੀਂ ਚੱਲਦਾ। ਹੁਣ ਤਕ ਸੱਤ ਲੱਖ ਕਿਸਾਨ ਆਤਮਹੱਤਿਆ ਕਰ ਚੁੱਕੇ ਹਨ। ਉਨ੍ਹਾਂ ਸਾਰੇ ਸੂਬਿਆਂ ‘ਚ ਕਿਸਾਨ ਅੰਦੋਲਨ ਸ਼ੁਰੂ ਕਰਨ ਦਾ ਸੱਦਾ ਦਿੱਤਾ।
ਡੱਲੇਵਾਲ ਨੂੰ ਸਟੇਜ ‘ਤੇ ਬਣੇ ਵਿਸ਼ੇਸ਼ ਕੈਬਿਨ ਦੇ ਬੈੱਡ ‘ਤੇ ਸ਼ਿਫਟ ਕੀਤਾ ਗਿਆ ਸੀ। ਉਨ੍ਹਾਂ ਲਈ 5 ਬਾਈ 5 ਦਾ ਕੈਬਿਨ ਤਿਆਰ ਕੀਤਾ ਗਿਆ ਹੈ, ਇੱਥੋਂ ਉਨ੍ਹਾਂ ਕਿਸਾਨਾਂ ਨੂੰ ਸੰਬੋਧਨ ਕੀਤਾ।