ਅੰਮ੍ਰਿਤਸਰ- ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਅੰਮ੍ਰਿਤਸਰ ਤੋਂ ਅੱਜ ਖਾਲਸਾ ਵਹੀਰ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਯਾਤਰਾ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਹੋਵੇਗੀ। ਵਹੀਰ ਯਾਤਰਾ ਦੇ 13 ਪੜ੍ਹਾਅ ਹੋਣਗੇ। ਸ੍ਰੀ ਹਰਿਮੰਦਰ ਸਾਹਿਬ ਤੋਂ ਅ੍ਰੰਮਿਤਪਾਲ ਪਾਲ ਸਿੰਘ ਨੇ ਸਮਰਥਕਾਂ ਦੇ ਭਾਰੀ ਇਕੱਠ ਨਾਲ ਖਾਲਸਾ ਵਹੀਰ ਯਾਤਰਾ ਦੀ ਸ਼ੁਰੂਆਤ ਕੀਤੀ।
ਇਸ ਦੌਰਾਨ ਭਾਰੀ ਗਿਣਤੀ ‘ਚ ਸਮਰਥਕਾਂ ਦਾ ਹਜੂਮ ਇਕੱਠਾ ਹੋਇਆ। 13 ਪੜ੍ਹਾਵਾਂ ‘ਤੇ ਅੰਮ੍ਰਿਤ ਸੰਚਾਰ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਹੀਰ ਯਾਤਰਾ ਪਹੁੰਚੇਗੀ।