ਦੋਹਾ , ਕਤਰ :- ਸਾਊਦੀ ਅਰਬ ਨੇ ਅੱਜ ਫੀਫਾ ਵਿਸ਼ਵ ਕੱਪ 2022 ਦਾ ਪਹਿਲਾ ਵੱਡਾ ਉਲਟਫੇਰ ਕਰਦਿਆਂ ਗਰੁੱਪ ਸਟੇਜ ਦੇ ਮੁਕਾਬਲੇ ਵਿੱਚ ਲਿਓਨਲ ਮੈਸੀ ਦੇ ਅਰਜਨਟੀਨਾ ਨੂੰ 2-1 ਨਾਲ ਹਰਾ ਦਿੱਤਾ। ਅਰਜਨਟੀਨਾ ਫੀਫਾ ਵਿਸ਼ਵ ਕੱਪ ਜਿੱਤਣ ਵਾਲੇ ਸੰਭਾਵੀ ਦਾਅਵੇਦਾਰਾਂ ’ਚੋਂ ਇਕ ਹੈ। ਸਾਊਦੀ ਅਰਬ ਨੇ ਇਸ ਜਿੱਤ ਨਾਲ ਅਰਜਨਟੀਨਾ ਦੇ ਪਿਛਲੇ 36 ਮੈਚਾਂ ਤੋਂ ਅਜਿਤ ਰਹਿਣ ਦੀ ਮੁਹਿੰਮ ਨੂੰ ਵੀ ਠੱਲ੍ਹ ਦਿੱਤਾ। ਸਾਊਦੀ ਅਰਬ ਲਈ ਸਾਲੇਹ ਅਲਸ਼ਹਿਰੀ(48ਵੇਂ ਮਿੰਟ) ਤੇ ਸਾਲੇਮ ਅਲਦੌਸਰੀ(53ਵੇਂ ਮਿੰਟ) ਨੇ ਦੂਜੇ ਅੱਧ ਵਿੱਚ ਪੰਜ ਮਿੰਟਾਂ ਦੇ ਵਕਫ਼ੇ ਵਿੱਚ ਦੋ ਗੋਲ ਕੀਤੇ, ਜੋ ਫੈਸਲਾਕੁਨ ਸਾਬਤ ਹੋੲੇ। ਸਾਊਦੀ ਟੀਮ ਨੇ ਇਸ ਤੋਂ ਪਹਿਲਾਂ 1994 ਦੇ ਵਿਸ਼ਵ ਕੱਪ ਵਿੱਚ ਬੈਲਜੀਅਮ ਖਿਲਾਫ਼ 1-0 ਨਾਲ ਜਿੱਤ ਦਰਜ ਕਰਕੇ ਉਲਟਫੇਰ ਕੀਤਾ ਸੀ।
ਫੀਫਾ ਵਿਸ਼ਵ ਕੱਪ ਦਾ ਪਹਿਲਾ ਵੱਡਾ ਉਲਟਫੇਰ
