ਨਵੀਂ ਦਿੱਲੀ – ਜੀ-20 ਸੰਮੇਲਨ ਐਤਵਾਰ ਨੂੰ ਸਮਾਪਤ ਹੋ ਗਿਆ ਹੈ। ਹੁਣ ਅੱਜ (ਸੋਮਵਾਰ) ਸਵੇਰ ਤੋਂ ਹੀ ਦਿੱਲੀ ਦੀਆਂ ਸੜਕਾਂ ‘ਤੇ ਫਿਰ ਤੋਂ ਉਹੀ ਹਫੜਾ-ਦਫੜੀ ਦੇਖਣ ਨੂੰ ਮਿਲ ਰਹੀ ਹੈ। ਤਿੰਨ ਦਿਨਾਂ ਬਾਅਦ ਦਿੱਲੀ ਅੱਜ ਤੋਂ ਆਮ ਵਾਂਗ ਦਿਖਾਈ ਦਿੱਤੀ। ਜੀ-20 ਸੰਮੇਲਨ ਕਾਰਨ ਰੱਦ ਹੋਈਆਂ ਟਰੇਨਾਂ ਦਾ ਸੰਚਾਲਨ ਸ਼ੁਰੂ ਹੋ ਗਿਆ ਹੈ। ਬੱਸਾਂ ਮੁੜ ਆਪੋ-ਆਪਣੇ ਰੂਟਾਂ ’ਤੇ ਚੱਲ ਰਹੀਆਂ ਹਨ।
7 ਤੋਂ 8 ਸਤੰਬਰ ਦੀ ਦਰਮਿਆਨੀ ਰਾਤ 12 ਵਜੇ ਤੋਂ 10 ਸਤੰਬਰ ਰਾਤ 11.59 ਵਜੇ ਤੱਕ ਮਥੁਰਾ ਰੋਡ (ਆਸ਼ਰਮ ਚੌਂਕ ਤੋਂ ਅੱਗੇ), ਭੈਰੋਂ ਰੋਡ, ਪੁਰਾਣਾ ਕਿਲਾ ਰੋਡ ਅਤੇ ਪ੍ਰਗਤੀ ਮੈਦਾਨ ਸੁਰੰਗ ਦੇ ਅੰਦਰ ਪੈਦਲ ਚੱਲਣ ਦੀ ਤੱਕ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ, ਪਰ ਅੱਜ ਤੋਂ ਬਾਅਦ ਕਿਸੇ ਨੂੰ ਵੀ ਪੈਦਲ ਚੱਲਣ ਦੀ ਇਜਾਜ਼ਤ ਹੋਵੇਗੀ। ਇਨ੍ਹਾਂ ਸੜਕਾਂ ‘ਤੇ ਕੰਮ ਪੂਰੀ ਤਰ੍ਹਾਂ ਸ਼ੁਰੂ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਜੀ-20 ਸੰਮੇਲਨ ਕਾਰਨ ਦਿੱਲੀ ਦੇ ਸਾਰੇ ਸਕੂਲ, ਕਾਲਜ ਅਤੇ ਸਰਕਾਰੀ ਦਫਤਰ ਬੰਦ ਸਨ, ਜੋ ਅੱਜ ਤੋਂ ਮੁੜ ਸ਼ੁਰੂ ਹੋ ਗਏ ਹਨ।