ਮਾਣਹਾਨੀ ਕੇਸ ‘ਚ ਦਿੱਲੀ ਦੇ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਅੰਮ੍ਰਿਤਸਰ ਦੀ ਅਦਾਲਤ ’ਚ ਹੋਏ ਪੇਸ਼

ਅੰਮ੍ਰਿਤਸਰ- ਮਜੀਠੀਆ ਵਲੋਂ ਕੀਤੇ ਗਏ ਮਾਣਹਾਨੀ ਦੇ ਕੇਸ ਵਿੱਚ ਦਿੱਲੀ ਦੇ ਪਾਰਲੀਮੈਂਟ ਮੈਂਬਰ ਸੱਜਣ ਸਿੰਘ ਅੱਜ ਅੰਮ੍ਰਿਤਸਰ ਦੀ ਕੋਰਟ ਵਿਚ ਪੇਸ਼ ਹੋਏ। ਬਿਕਰਮ ਮਜੀਠੀਆ ਦੇ ਨਾ ਆਉਣ ਕਰਕੇ ਕੋਰਟ ਨੇ ਇਸ ਮਾਮਲੇ ਦੀ ਤਾਰੀਖ਼ ਅੱਗੇ ਪਾਉਣੀ ਪੈ ਗਈ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਜੇ ਸਿੰਘ ਨੇ ਕਿਹਾ ਕਿ ਉਹ ਕੋਰਟ ਦਾ ਸਨਮਾਨ ਕਰਦੇ ਹਨ, ਜਿਸ ਕਰਕੇ ਉਹ ਹਮੇਸ਼ਾ ਆਪਣੀ ਤਾਰੀਖ਼ ‘ਤੇ ਪੇਸ਼ ਹੋ ਜਾਂਦੇ ਹਨ। ਮਾਮਲੇ ਦੀ ਸੁਣਵਾਈ ਦੌਰਾਨ ਅੱਜ ਮਜੀਠੀਆ ਕੋਰਟ ਵਿਚ ਪੇਸ਼ ਨਹੀਂ ਹੋਏ, ਜਿਸ ਕਰਕੇ ਕੋਰਟ ਨੂੰ ਤਾਰੀਖ਼ ਅਗੇ ਪਾਉਣੀ ਪਈ।

Leave a Reply

Your email address will not be published. Required fields are marked *