ਨਵੀਂ ਦਿੱਲੀ, 7 ਅਪ੍ਰੈਲ (ਬਿਊਰੋ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਦਿੱਲੀ ਰਾਹੁਲ ਗਾਂਧੀ ਨੂੰ ਮਿਲਣ ਲਈ ਉਨ੍ਹਾਂ ਦੀ ਰਿਹਾਇਸ਼ ਪਹੁੰਚੇ। ਪੰਜਾਬ ਵਿਧਾਨ ਸਭਾ ਦੇ ਨਤੀਜਿਆਂ ਤੋਂ ਬਾਅਦ ਦੋਵਾਂ ਦੀ ਇਹ ਪਹਿਲੀ ਮੁਲਾਕਾਤ ਹੈ। 111 ਦਿਨਾਂ ਦੀ ਸਰਕਾਰ ਦੇ ਮੁੱਖ ਮੰਤਰੀ ਰਹੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਵਿਚ ਲੋਕਾਂ ਵੱਲੋਂ ਬਦਲਾਅ ਤਹਿਤ ਲਿਆਂਦੀ ਆਪ ਸਰਕਾਰ ਦੀ ਸੂਬੇ ਵਿਚ ਕਾਨੂੰਨ ਵਿਵਸਥਾ ਦੇਖਣਯੋਗ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਦੀ ਸਰਕਾਰ ਥੋਡ਼ੇ ਸਮੇਂ ਰਹੀ ਪਰ ਵੋਟਾਂ ਦੇ ਬਾਵਜੂਦ ਵੀ ਸੂਬੇ ਵਿਚ ਕਾਨੂੰਨੀ ਵਿਵਸਥਾ ਜ਼ਰ੍ਹਾ ਵੀ ਨਹੀਂ ਸੀ ਡਗਮਗਾਈ।
ਸੁਨੀਲ ਜਾਖਡ਼ ਦੇ ਬਿਆਨ ’ਤੇ ਚੰਨੀ ਨੇ ਨਿਖੇਧੀ ਕਰਦਿਆਂ ਕਿਹਾ ਕਿ ਸੁਨੀਲ ਜਾਖਡ਼ ਇਕ ਅਮੀਰ ਵਿਅਕਤੀ ਹਨ। ਉਨ੍ਹਾਂ ਦੇ ਇਸ ਬਿਆਨ ਵਿਚ ਉਨ੍ਹਾਂ ਦੀ ਮਾਨਸਿਕਤਾ ਝਲਕਦੀ ਹੈ। ਉਹ ਸਦਾ ਮੇਰੀ ਬੁਰਾਈ ਕਰਦੇ ਹਨ। ਗਰੀਬ ਨੂੰ ਜੁੱਤੀ ਦੇ ਨੋਕ ’ਤੇ ਰੱਖਣ ਵਾਲੇ ਦਲਿਤ ਸਮਾਜ ਬਾਰੇ ਬਿਆਨ ਦੀ ਉਨ੍ਹਾਂ ਵੱਲੋਂ ਘੋਰ ਨਿਖੇਧੀ ਕੀਤੀ ਗਈ। ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਚੰਨੀ ਨੇ ਕਿਹਾ ਕਿ ਮੈਂ ਇਸ ਰੇਸ ਵਿਚ ਨਹੀਂ ਹਾਂ। ਆਮ ਵਰਕਰ ਬਣ ਕੇ ਹੀ ਪਾਰਟੀ ਦੀ ਸੇਵਾ ਕਰਨੀ ਚਾਹਾਂਗਾ।