ਸ਼੍ਰੀਨਗਰ, 21 ਜੁਲਾਈ (ਦਲਜੀਤ ਸਿੰਘ)- ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਲੰਿਗਕ ਅਸਮਾਨਤਾ ਖਤਮ ਕਰਨ ਦੀ ਦਿਸ਼ਾ ’ਚ ਇਕ ਵੱਡਾ ਕਦਮ ਚੁੱਕਿਆ ਹੈ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਦੇ ਸਥਾਨਕ ਨਿਵਾਸੀ ਬਣਨ ਦੇ ਨਿਯਮਾਂ ’ਚ ਵੱਡਾ ਫੈਸਲਾ ਕੀਤਾ ਹੈ। ਨਵੇਂ ਨਿਯਮਾਂ ਮੁਤਾਬਕ, ਹੁਣ ਦੂਜੇ ਸੂਬਿਆਂ ’ਚ ਰਹਿਣ ਵਾਲੇ ਲੋਕ, ਜਿਨ੍ਹਾਂ ਨੇ ਕਸ਼ਮੀਰੀ ਕੁੜੀ ਨਾਲ ਵਿਆਹ ਕੀਤਾ ਹੈ, ਉਹ ਵੀ ਹੁਣ ਜੰਮੂ-ਕਸ਼ਮੀਰ ਦੇ ਸਥਾਨਕ ਨਿਵਾਸੀ ਬਣ ਸਕਦੇ ਹਨ। ਸਰਕਾਰ ਉਨ੍ਹਾਂ ਲਈ ਡੋਮੀਸਾਈਲ ਸਰਟੀਫਿਕੇਟ ਜਾਰੀ ਕਰੇਗੀ। ਜੰਮੂ-ਕਸ਼ਮੀਰ ’ਚ ਜਦੋਂ ਤਕ ਧਾਰਾ-360 ਅਤੇ ਧਾਰਾ-35-ਏ ਲਾਗੂ ਸੀ, ਉਦੋਂ ਤਕ ਅਜਿਹੀ ਹਾਲਤ ’ਚ ਸਿਰਫ ਜਨਾਨੀ ਹੀ ਕਸ਼ਮੀਰ ਦੀ ਸਥਾਨਕ ਨਿਵਾਸੀ ਰਹਿੰਦੀ, ਉਸ ਦੇ ਬੱਚੇ ਅਤੇ ਪਤੀ ਨੂੰ ਇਸ ਦਾਇਰੇ ’ਚ ਬਾਹਰ ਰੱਖਿਆ ਗਿਆ ਸੀ। ਜੇਕਰ ਕਸ਼ਮੀਰੀ ਪੁਰਸ਼ ਕਿਸੇ ਜਨਾਨੀ ਨਾਲ ਵਿਆਹ ਕਰਦਾ ਸੀ ਤਾਂ ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਸਥਾਨਕ ਨਿਵਾਸੀ ਮੰਨਿਆ ਜਾਂਦਾ ਸੀ।
ਉਥੇ ਹੀ ਪੁਰਸ਼ਾਂ ਦੇ ਸਬੰਧ ’ਚ ਇਸ ਨਿਯਮ ਨੂੰ ਪਹਿਲਾਂ ਹੀ ਢਿੱਲ ਮਿਲੀ ਹੋਈ ਸੀ। ਉਹ ਕਿਸੇ ਵੀ ਦੂਜੇ ਸੂਬੇ ਦੀ ਜਨਾਨੀ ਨਾਲ ਵਿਆਹ ਕਰ ਸਕਦੇ ਹਨ। ਉਸ ’ਚੋਂ ਪੈਦਾ ਹੋਣ ਵਾਲੇ ਬੱਚੇ ਕਸ਼ਮੀਰ ਦੇ ਸਥਾਈ ਨਿਵਾਸੀ ਹੀ ਮੰਨੇ ਜਾਂਦੇ। ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਦਾ ਇਹ ਕਦਮ ਲੰਿਗਕ ਅਸਮਾਨਤਾ ਖਤਮ ਕਰਨ ਲਈ ਹੈ। ਜੰਮੂ-ਕਸ਼ਮੀਰ ਪ੍ਰਸ਼ਾਸਨ ਵਲੋਂ ਜਾਣਕਾਰੀ 20 ਜਲਾਈ 2021 ਨੂੰ ਜਾਰੀ ਕੀਤੀ ਗਈ ਹੈ। ਧਾਰਾ-35-ਏ ਨਾਲ ਮਿਲਦਾ ਸੀ ਸਥਾਨਕ ਨਿਵਾਸੀ ਹੋਣ ਦਾ ਅਧਿਕਾਰ ਦਰਅਸਲ, ਸੰਵਿਧਾਨ ਦੀ ਧਾਰਾ-35-ਏ ਨਾਲ ਜੰਮੂ-ਕਸ਼ਮੀਰ ਦੀ ਸਰਕਾਰ ਅਤੇ ਉਥੋਂ ਦੀ ਵਿਧਾਨ ਸਭਾ ਨੂੰ ਹੀ ਸਥਾਈ ਨਿਵਾਸੀ ਦੀ ਪਰਿਭਾਸ਼ਾ ਤੈਅ ਕਰਨ ਦਾ ਅਧਿਕਾਰ ਮਿਲਦਾ ਸੀ।