ਚੰਡੀਗੜ੍ਹ – ਨਗਰ ਨਿਗਮ ਦੇ ਨੌਮੀਨੇਟ ਕੀਤੇ 9 ਮੈਂਬਰਾਂ ਨੁੂੰ 28 ਅਕਤੂਬਰ 11 ਵਜੇ ਨਗਰ ਨਿਗਮ ਦੀ ਬਿਲਡਿੰਗ ਸੈਕਟਰ 17 ਵਿਖੇ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ।
ਇਸ ਸਹੁੰ ਚੁੱਕ ਸਮਾਗਮ ‘ਚ ਚੰਡੀਗੜ੍ਹ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨਾਮਜ਼ਦ ਕੀਤੇ ਗਏ 9 ਨਵੇਂ ਕੌਂਸਲਰਾਂ ਨੂੰ ਸਹੁੰ ਚੁਕਾਉਣਗੇ। ਜਾਰੀ ਕੀਤੇ ਗਏ ਨੋਟਿਸ ਅਨੁਸਾਰ ਮੈਂਬਰ ਹਿੰਦੀ ਅਤੇ ਪੰਜਾਬੀ ਦੇ ਇਲਾਵਾ ਸੰਵਿਧਾਨ ਵਿੱਚ ਦਰਜ ਕਿਸੇ ਵੀ ਹੋਰ ਭਾਸ਼ਾ ‘ਚ ਸਹੁੰ ਚੁੱਕ ਸਕਦੇ ਹਨ।

