ਚੋਗਾਵਾਂ, 17 ਅਕਤੂਬਰ – ਗੁਆਂਢੀ ਮੁਲਕ ਪਾਕਿਸਤਾਨ ਆਪਣੀਆਂ ਨਾਪਾਕ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਰ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਰਿਹਾ। ਬੀਤੀ ਰਾਤ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਗੁਆਂਢੀ ਮੁਲਕ ਪਾਕਿਸਤਾਨ ਤੋਂ ਰਾਣੀਆ ਬੀ.ਓ.ਪੀ. ਆਏ ਡਰੋਨ ਤੇ ਗੋਲੀਆਂ ਦਾਗ ਕੇ ਹੇਠਾਂ ਸੁੱਟ ਲਿਆ ਗਿਆ। ਸੂਤਰਾਂ ਅਨੁਸਾਰ ਡਰੋਨ ਰਾਹੀਂ ਸੁੱਟੇ ਦੋ ਪੈਕਟ ਹੈਰੋਇਨ ਦੇ ਵੀ ਬਰਾਮਦ ਕੀਤੇ ਗਏ। ਬੀ.ਐੱਸ.ਐੱਫ. ਅਤੇ ਪੁਲਿਸ ਵਲੋਂ ਸਾਰੇ ਖ਼ੇਤਰ ‘ਚ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।
Related Posts

‘ਬਹੁਤ ਜ਼ਿਆਦਾ ਪੀਤੀ ਗਈ…’, ਹਨੀਟ੍ਰੈਪ ਰਾਹੀਂ ਫੜਿਆ ਗਿਆ ਲਾਰੈਂਸ ਗੈਂਗ ਦਾ ਸ਼ੂਟਰ ਸੁੱਖਾ
ਪਾਣੀਪਤ : ਲਾਰੈਂਸ ਬਿਸ਼ਨੋਈ ਗੈਂਗ ਦਾ ਸਰਗਨਾ ਅਤੇ ਸ਼ੂਟਰ ਸੁਖਵੀਰ ਉਰਫ ਸੁੱਖਾ ਹਨੀਟ੍ਰੈਪ ‘ਚ ਫਸ ਗਿਆ। ਉਸ ਨੂੰ ਫੜਨ ਲਈ…

ਢੱਡਰੀਆਂਵਾਲੇ ਵੱਲੋਂ ਕੀਤੀ ਗਈ ਟਿੱਪਣੀ ਬਾਰੇ ਨਿੰਦਾ ਮਤਾ ਪਾਸ SGPC ਦੀ ਅੰਤ੍ਰਿੰਗ ਕਮੇਟੀ ’ਚ ਲਏ ਅਹਿਮ ਫ਼ੈਸਲੇ
ਅੰਮ੍ਰਿਤਸਰ, 19 ਅਕਤੂਬਰ (ਦਲਜੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਦੀ ਸੰਗਤ ਲਈ ਸਰਾਵਾਂ ਦਾ…

‘ਪਟਿਆਲਾ ਦਾ ਸੰਖੇਪ ਇਤਿਹਾਸ ਅਤੇ ਉਘੇ ਵਸਨੀਕ’ ਅਵਤਾਰ ਸਿੰਘ ਦੀ ਖ਼ੋਜੀ ਪੁਸਤਕ
ਪਟਿਆਲਾ ਪੈਪਸੂ ਰਿਆਸਤ ਦਾ ਇਤਿਹਾਸਕ ਮਹੱਤਵ ਵਾਲਾ ਸ਼ਹਿਰ ਹੈ। ਇਸ ਸ਼ਹਿਰ ਬਾਰੇ ਬਹੁਤ ਸਾਰੇ ਇਤਿਹਾਸਕਾਰਾਂ ਨੇ ਪੁਸਤਕਾਂ ਲਿਖੀਆਂ ਹਨ। ਉਨ੍ਹਾਂ…