ਅੰਮ੍ਰਿਤਸਰ, 23 ਸਤੰਬਰ- ਡਾਇਰੈਕਟਰ ਖੋਜ ਅਤੇ ਮੈਡੀਕਲ ਸਿੱਖਿਆ ਵਲੋਂ ਰਾਜ ਦੇ ਸਮੂਹ ਸਰਕਾਰੀ ਮੈਡੀਕਲ ਕਾਲਜਾਂ ਅਧੀਨ ਆਉਂਦੇ ਹਸਪਤਾਲਾਂ ‘ਚ ਡਾਕਟਰਾਂ ਸਟਾਫ਼ ਅਤੇ ਹੋਰਾਂ ਦੇ ਮੋਬਾਈਲ ਵਰਤਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਾਰੀ ਕੀਤੇ ਹੁਕਮਾਂ ਮੁਤਾਬਿਕ ਇਹ ਪਾਬੰਦੀ ਆਪ੍ਰੇਸ਼ਨ ਥੀਏਟਰ ਆਈ.ਸੀ.ਯੂ. ਅਤੇ ਲੇਬਰ ਰੂਮ ਵਿਖੇ ਲਗਾਈ ਗਈ ਹੈ|
ਜਿੱਥੇ ਡਾਕਟਰ ਪੈਰਾ ਮੈਡੀਕਲ ਸਟਾਫ਼ ਅਤੇ ਹੋਰ ਕਰਮਚਾਰੀ ਮੋਬਾਈਲ ਫ਼ੋਨ ਦੀ ਵਰਤੋਂ ਨਹੀਂ ਕਰ ਸਕਣਗੇ ਅਤੇ ਜੇਕਰ ਕੋਈ ਸਰਕਾਰੀ ਡਾਕਟਰ ਜਾਂ ਕਰਮਚਾਰੀ ਅਜਿਹਾ ਕਰਦਾ ਫੜ੍ਹਿਆ ਗਿਆ ਤਾਂ ਉਸ ਬਹਾਦਰ ਉਪਲਬਧ ਨਿਯਮਾਵਲੀ ਰੂਲ ਅਧੀਨ ਕਾਰਵਾਈ ਕੀਤੀ ਜਾਵੇਗੀ।