ਅਜਨਾਲਾ, 23 ਸਤੰਬਰ- ਮਨਾਲੀ ਘੁੰਮਣ ਗਏ ਤਿੰਨ ਦੋਸਤਾਂ ਦੀ ਗੱਡੀ ਅਚਾਨਕ ਹਿਮਾਚਲ ਪ੍ਰਦੇਸ਼ ਦੇ ਮੰਡੀ ਨਜ਼ਦੀਕ ਬਿਆਸ ਦਰਿਆ ‘ਚ ਡਿੱਗਣ ਕਾਰਨ ਦੋ ਦੋਸਤਾਂ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਜਨਾਲਾ ਨੇੜਲੇ ਪਿੰਡ ਅਨੈਤਪੁਰਾ ਦੇ ਰਹਿਣ ਵਾਲੇ ਪ੍ਰਿੰਸੀਪਲ ਅਮਰਜੀਤ ਸਿੰਘ ਦਾ ਸਪੁੱਤਰ ਹਰਨੂਰ ਸਿੰਘ ਆਪਣੇ ਦੋ ਹੋਰਨਾਂ ਦੋਸਤਾਂ ਪ੍ਰਤੀਕ ਸੱਭਰਵਾਲ ਵਾਸੀ ਚੰਡੀਗੜ੍ਹ ਅਤੇ ਵਿਦੂ ਸ਼ਰਮਾ ਮਨਾਲੀ ਘੁੰਮਣ ਲਈ ਗਏ ਸਨ ਤੇ ਅਚਾਨਕ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਹਰਨੂਰ ਸਿੰਘ ਅਤੇ ਪ੍ਰਤੀਕ ਸੱਭਰਵਾਲ ਦੀ ਮੌਤ ਹੋ ਗਈ ਹੈ ਜਦਕਿ ਵਿਧੂ ਸ਼ਰਮਾ ਜ਼ਖ਼ਮੀ ਹੋ ਗਿਆ ਹੈ।
ਦੁਖਦਾਈ ਖ਼ਬਰ: ਮਨਾਲੀ ਘੁੰਮਣ ਗਏ ਨੌਜਵਾਨਾਂ ਨਾਲ ਵਾਪਰਿਆ ਭਾਣਾ, ਦੋ ਦੀ ਮੌਤ
