ਅਮ੍ਰਿੰਤਸਰ- ਅੰਮ੍ਰਿਤਸਰ ਦੇ ਅੰਦਰੂਨੀ ਇਲਾਕੇ ਚਿੱਟੇ ਕਟਰਾ ਵਿੱਚ ਉਸ ਸਮੇਂ ਹਾਦਸਾ ਵਾਪਰਿਆ, ਜਦੋਂ ਮੂਸਲਾਧਾਰ ਬਰਸਾਤ ਕਾਰਨ ਪੁਰਾਣੀ ਬਿਲਡਿੰਗ ਦੀ ਕਾਰ ਪਾਰਕਿੰਗ ਵਾਲੀ ਕੰਧ ਡਿੱਗ ਪਈ। ਕੰਧ ਡਿੱਗਣ ਕਾਰਨ ਪਾਰਕਿੰਗ ’ਚ ਖੜ੍ਹੀਆਂ ਲੋਕਾਂ ਦੀਆਂ ਗੱਡੀਆਂ ਚਕਨਾਚੂਰ ਹੋ ਗਈਆਂ। ਗਨੀਮਤ ਇਹ ਰਹੀ ਕਿ ਉਕਤ ਗੱਡੀਆਂ ’ਚ ਕੋਈ ਵਿਅਕਤੀ ਮੌਜੂਦ ਨਹੀਂ ਸੀ, ਨਹੀਂ ਤਾਂ ਹੋਰ ਵੱਡਾ ਹਾਦਸਾ ਹੋ ਸਕਦਾ ਸੀ।
ਇਸ ਘਟਨਾ ਨੂੰ ਲੈ ਕੇ ਗੱਡੀਆਂ ਦੇ ਮਾਲਕ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਜਾਣਕਾਰੀ ਪਾਰਕਿੰਗ ਦੇ ਮਾਲਕ ਨੂੰ ਦੇ ਦਿੱਤੀ ਗਈ ਹੈ। ਉਸ ਨੂੰ ਵਾਰ-ਵਾਰ ਬੁਲਾਇਆ ਜਾ ਰਿਹਾ ਹੈ ਪਰ ਦੋ ਘੰਟੇ ਹੋ ਗਏ ਹਨ, ਉਸ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਜਾ ਰਿਹਾ।
ਦੱਸ ਦੇਈਏ ਕਿ ਅੰਮ੍ਰਿਤਸਰ ਦੇ ਅੰਦਰੂਨੀ ਇਲਾਕੇ ਵਿਚ ਗੱਡੀਆਂ ਅੰਦਰ ਲੈ ਕੇ ਜਾਣਾ ਬਹੁਤ ਮੁਸ਼ਕਿਲ ਹੈ, ਜਿਸ ਕਰਕੇ ਲੋਕ ਪ੍ਰਾਈਵੇਟ ਪਾਰਕਿੰਗ ਦਾ ਸਹਾਰਾ ਲੈਂਦੇ ਹਨ। ਪਾਰਕਿੰਗ ਮਾਲਕ ਆਪਣੀ ਮਰਜ਼ੀ ਦੇ ਪੈਸੇ ਗਾਹਕ ਕੋਲੋਂ ਲੈਂਦੇ ਹਨ। ਲੋਕ ਗੱਡੀ ਖੜ੍ਹੀ ਕਰਨ ਦੇ 1500 ਰੁਪਏ ਦਿੰਦੇ ਸਨ।
ਘਟਨਾ ਸਥਾਨ ’ਤੇ ਮੌਕੇ ’ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਕਾਰਵਾਈ ਜਾ ਰਹੀ ਹੈ। ਪੁਲਸ ਨੇ ਲੋਕਾਂ ਨੂੰ ਪੂਰੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਇਸ ਹਾਦਸੇ ’ਚ ਜਿਨ੍ਹਾਂ ਗੱਡੀਆਂ ਦਾ ਨੁਕਸਾਨ ਹੋਇਆ ਹੈ, ਉਸ ਨੂੰ ਲੈ ਕੇ ਪਾਰਕਿੰਗ ਮਾਲਕ ’ਤੇ ਮਾਮਲਾ ਦਰਜ ਕੀਤਾ ਜਾਵੇਗਾ।