ਚੰਡੀਗੜ੍ਹ, 6 ਸਤੰਬਰ-ਪੰਜਾਬ ‘ਚ ਗਰੀਬ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰ ਵਲੋਂ ਡਿਪੂਆਂ ‘ਤੇ ਸਸਤਾ ਰਾਸ਼ਨ ਮੁਹੱਈਆ ਕਰਵਾਉਣ ਲਈ ਰਾਸ਼ਨ ਕਾਰਡ ਬਣਾਏ ਗਏ ਹਨ ਪਰ ਇਨ੍ਹਾਂ ਸਕੀਮਾਂ ਦਾ ਫ਼ਾਇਦਾ ਬਹੁਤ ਸਾਰੇ ਅਮੀਰ ਲੋਕ ਵੀ ਲੈ ਰਹੇ ਹਨ, ਜਿਸ ਨਾਲ ਬਥੇਰੇ ਗਰੀਬ ਲੋਕ ਇਸ ਸਕੀਮ ਤੋਂ ਵਾਂਝੇ ਰਹਿ ਰਹੇ ਹਨ। ਗ਼ਰੀਬਾਂ ਦੇ ਹੱਕਾਂ ‘ਤੇ ਡਾਕਾ ਮਾਰਨ ਵਾਲੇ ਅਜਿਹੇ ਨਕਲੀ ਰਾਸ਼ਨ ਕਾਰਡ ਬਣਵਾਉਣ ਵਾਲਿਆਂ ਦੀ ਹੁਣ ਖੈਰ ਨਹੀਂ। ਮਾਨ ਸਰਕਾਰ ਨੇ ਅਧਿਕਾਰੀਆਂ ਨੂੰ ਨਕਲੀ ਰਾਸ਼ਨ ਕਾਰਡ ਜਾਂਚਣ ਲਈ ਹੁਕਮ ਦੇ ਦਿੱਤੇ ਹਨ।
ਮੰਤਰੀ ਲਾਲਚੰਦ ਕਟਾਰੂਚੱਕ ਨੇ ਕਿਹਾ ਕਿ ਨਕਲੀ ਰਾਸ਼ਨ ਕਾਰਡਾਂ ‘ਤੇ ਹੁਣ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਅਜਿਹੇ ਕਾਰਡ ਜਾਂਚ ਲਈ ਹੁਕਮ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਨਕਲੀ ਰਾਸ਼ਨ ਕਾਰਡ ਬਣਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਏਗਾ, ਉਨ੍ਹਾਂ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।