ਜਲਾਲਾਬਾਦ – ਜਲਾਲਾਬਾਦ ਪੁਲਸ ਨੇ ਦਾਣਾ ਮੰਡੀ ਵਿਖੇ ਸਥਿਤ ਇਕ ਗੈੱਸਟ ਹਾਊਸ ’ਚੋਂ ਅੱਧਾ ਦਰਜਨ ਸ਼ੱਕੀ ਮੁੰਡੇ-ਕੁੜੀਆਂ ਨੂੰ ਆਪਣੇ ਕਬਜ਼ੇ ’ਚ ਲਿਆ ਹੈ। ਜਾਣਕਾਰੀ ਮੁਤਾਬਕ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਜਿਸਮ ਫਿਰੋਸ਼ੀ ਦੇ ਧੰਦੇ ’ਚ ਬਦਨਾਮ ਨਵੀਂ ਅਨਾਜ ਮੰਡੀ ਦੇ ਤਾਜ ਗੈਸਟ ਹਾਊਸ ’ਚ ਛਾਪੇਮਾਰੀ ਕੀਤੀ। ਜਿਸ ਦੌਰਾਨ ਪੁਲਸ ਨੇ ਅੱਧੀ ਦਰਜ਼ਨ ਦੇ ਕਰੀਬ ਸ਼ੱਕੀ ਮੁੰਡੇ-ਕੁੜੀਆਂ ਨੂੰ ਮਹਿਲਾ ਪੁਲਸ ਕਰਮਚਾਰੀਆਂ ਦੀ ਮਦਦ ਨਾਲ ਹਿਰਾਸਤ ’ਚ ਲੈ ਕੇ ਥਾਣੇ ਲਿਆਂਦਾ। ਸਥਾਨਕ ਪੁਲਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਹੈ ਕਿ ਇਹ ਲੋਕ ਕਿਸ ਮਕਸਦ ਨਾਲ ਹੋਟਲ ’ਚ ਆਏ ਸਨ। ਇਸ ਛਾਪੇਮਾਰੀ ਦੀ ਭਿਣਕ ਮਿਲਣ ‘ਤੇ ਹੋਟਲ ਦਾ ਮਾਲਕ ਤੇ ਮੈਨੇਜਰ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਜਲਾਲਾਬਾਦ ਅਤੁੱਲ ਸੋਨੀ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਹੋਟਲਾਂ ਵਾਲੇ ਗੈਰ-ਕਾਨੂੰਨੀ ਤੌਰ ’ਤੇ ਸ਼ਰਾਬ ਤੋਂ ਇਲਾਵਾ ਹੁੱਕੇ ਵਗੈਰਾ ਪਿਲਾਉਂਦੇ ਹਨ ਅਤੇ ਹੋਟਲ ‘ਚ ਮੁੰਡੇ-ਕੁੜੀਆਂ ਵੀ ਆਉਂਦੇ ਹਨ। ਉਨ੍ਹਾਂ ਕਿਹਾ ਕਿ ਜਿਸ ਦੇ ਸੰਬੰਧ ‘ਚ ਥਾਣਾ ਸਿਟੀ ਦੀ ਪੁਲਸ ਦੇ ਵੱਲੋਂ ਹੋਟਲਾਂ ਨੂੰ ਚੈਕ ਕੀਤਾ ਗਿਆ ਅਤੇ ਜਿਹੜੇ ਬੰਦੇ ਸ਼ੱਕੀ ਲੱਗੇ ਉਨ੍ਹਾਂ ਨੂੰ ਥਾਣਾ ’ਚ ਲਿਆਂਦਾ ਗਿਆ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਵੇਗੀ । ਉਨ੍ਹਾਂ ਕਿਹਾ ਕਿ ਹਿਰਾਸਤ ‘ਚ ਲਏ ਸਾਰੇ ਮੁੰਡੇ-ਕੁੜੀਆਂ ਕੋਲੋਂ ਸਖ਼ਤੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਸ ਵੱਲੋਂ ਹੋਟਲ ਦਾ ਰਿਕਾਰਡ ਵੀ ਕਬਜ਼ੇ ’ਚ ਲਿਆ ਗਿਆ ਹੈ ਕਿ ਇਸ ਧੰਦੇ ਨੂੰ ਕੌਣ ਚਲਾ ਰਿਹਾ ਹੈ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ। ਦੱਸਣਯੋਗ ਗੱਲ ਇਹ ਹੈ ਕਿ ਜਿਸਮ ਫਿਰੋਸ਼ੀ ਦੇ ਧੰਦੇ ’ਚ ਬਦਨਾਮ ਤਾਜ ਗੈਸਟ ਹਾਊਸ ਪਹਿਲਾਂ ਵੀ ਬਦਨਾਮ ਸਾਬਤ ਹੋ ਚੁੱਕਿਆ ਹੈ ਅਤੇ ਇੱਥੇ ਪਿਛਲੇ ਕਈ ਸਾਲਾਂ ਤੋਂ ਇਹ ਗੈਰ ਕਾਨੂੰਨੀ ਧੰਦਾ ਚੱਲ ਰਿਹਾ ਹੈ । ਹੁਣ ਵੇਖਣਾ ਇਹ ਹੋਵੇਗਾ ਕਿ ਪੁਲਸ ਇਸ ਹੋਟਲ ਦੇ ਮਾਲਕ ਤੇ ਮੈਨੇਜਰ ਨੂੰ ਗ੍ਰਿਫ਼ਤਾਰ ਕਰਨ ਕਰਦੀ ਹੈ ਕਿ ਨਹੀਂ।