ਫ਼ਰੀਦਕੋਟ- ਸਾਲ 2015 ਵਿਚ ਵਾਪਰੇ ਕੋਟਕਪੂਰਾ ਗੋਲੀਕਾਂਡ ਦੀ ਅਗਲੀ ਸੁਣਵਾਈ ਮਾਣਯੋਗ ਫਰੀਦਕੋਟ ਅਦਾਲਤ ਨੇ 7 ਜੁਲਾਈ ’ਤੇ ਪਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਕੇਸ ਵਿਚ ਸੁਖਬੀਰ ਸਿੰਘ ਬਾਦਲ, ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ, ਸਾਬਕਾ ਆਈ. ਜੀ. ਪਰਮਰਾਜ ਉਮਰਾਨੰਗਲ, ਉਸ ਵੇਲੇ ਦੇ ਐੱਸ. ਐੱਸ. ਪੀ. ਸੁਖਮੰਦਰ ਸਿੰਘ ਮਾਨ ਅਤੇ ਚਰਨਜੀਤ ਸ਼ਰਮਾ ਨੇ ਆਪਣੀ ਹਾਜ਼ਰੀ ਮੁਆਫ਼ ਕਰਵਾਈ ਹੋਈ ਹੈ ਜਦਕਿ ਬੀਤੇ ਦਿਨ ਦੀ ਸੁਣਵਾਈ ਮੌਕੇ ਉਸ ਵੇਲੇ ਦੇ ਡੀ. ਆਈ. ਜੀ. ਫਿਰੋਜ਼ਪੁਰ ਅਮਰ ਸਿੰਘ ਚਾਹਲ ਅਤੇ ਉਸ ਵੇਲੇ ਦੇ ਐੱਸ. ਐੱਚ. ਓ. ਗੁਰਦੀਪ ਸਿੰਘ ਨੇ ਅਦਾਲਤ ’ਚ ਹਾਜ਼ਰੀ ਲਗਵਾਈ। ਇਥੇ ਇਹ ਵੀ ਦੱਸਣਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਮਾਣਯੋਗ ਅਦਾਲਤ ਪਾਸੋਂ ਮਨਜ਼ੂਰੀ ਲੈ ਕੇ ਵਿਦੇਸ਼ ਗਏ ਹੋਏ ਹਨ।
ਕੋਟਕਪੂਰਾ ਗੋਲ਼ੀ ਕਾਂਡ : ਅਦਾਲਤ ਨੇ 7 ਜੁਲਾਈ ਤੱਕ ਟਾਲੀ ਮਾਮਲੇ ਦੀ ਸੁਣਵਾਈ
