ਜਲੰਧਰ/ਚੰਡੀਗੜ੍ਹ, , 7 ਅਕਤੂਬਰ (ਦਲਜੀਤ ਸਿੰਘ)- ਹਿੰਦੂ ਧਰਮ ’ਚ ਨਵਰਾਤਰਿਆਂ ਦਾ ਖ਼ਾਸ ਮਹੱਤਵ ਹੈ। ਪੰਚਾਗ ਮੁਤਾਬਕ ਸ਼ਾਰਦ ਨਵਰਾਤਰੇ ਦਾ ਤਿਉਹਾਰ ਅੱਜ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਦੀ ਸਮਾਪਤੀ 15 ਅਕਤੂਬਰ ਨੂੰ ਹੋਵੇਗੀ। ਨਵਰਾਤਰਿਆਂ ਦੇ ਸ਼ੁੱਭ ਮੌਕੇ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੋਂ ਅਸਤੀਫ਼ਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਨੇ ਵਧਾਈ ਦਿੱਤੀ ਹੈ। ਘਰ ’ਚ ਬੀਜੀ ਖੇਤਰੀ ਅਤੇ ਮਾਂ ਦੁਰਗਾ ਦੀ ਪੂਜਾ ਕਰਦੇ ਹੋਏ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਨਵਜੋਤ ਸਿੰਘੂ ਸਿੱਧੂ ਨੇ ਲਿਿਖਆ ਕਿ ਦੇਵੀ ਨਵਦੁਰਗਾ ਦੀ ‘ਪਵਿੱਤਰ ਖੇਤਰੀ’-ਮੇਰੇ ਜੱਦੀ ਘਰ ’ਚ ਦਿਿਵਅ ਮਾਤਾ ਦੇ ਚਰਣਾਂ ’ਚ…ਹੱਥ ਜੋੜ ਨਵਰਾਤਰਿਆਂ ਦੀ ਵਧਾਈ ਦਿੰਦੇ ਹੋਏ ਮਹਾਰਾਜਾ ਅਗਰਸੇਨ ਜਯੰਤੀ ਦੀ ਵੀ ਵਧਾਈ ਦਿੱਤੀ। ਇਥੇ ਦੱਸ ਦੇਈਏ ਕਿ ਅੱਜ ਤੋਂ ਸ਼ੁਰੂ ਹੋਏ ਨਵਰਾਤਰਿਆਂ ਦੇ 9 ਦਿਨਾਂ ਤੱਕ ਮਾਂ ਦੁਰਗਾ ਦੇ ਵੱਖ-ਵੱਖ ਰੂਪਾਂ ਦੀ ਪੂਜਾ ਅਰਾਧਨਾ ਕੀਤੀ ਜਾਂਦੀ ਹੈ ਅਤੇ ਵੱਖ-ਵੱਖ ਚੀਜ਼ਾਂ ਦੇ ਭੋਗ ਵੀ ਲਗਾਏ ਜਾਂਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਨਵਰਾਤਰਿਆਂ ਦਾ ਵਰਤ ਵੀ ਰੱਖਦੇ ਹਨ।
ਨਵਰਾਤਰਿਆਂ ਦੇ ਮੌਕੇ ’ਤੇ ਨਵਜੋਤ ਸਿੱਧੂ ਨੇ ‘ਮਾਂ ਦੁਰਗਾ’ ਦੀ ਕੀਤੀ ਪੂਜਾ
